Punjab

ਲੁਧਿਆਣਾ ਪਿੰਡ ਪਹੁੰਚੀ ਸ਼ਹੀਦ ਪ੍ਰੀਤਪਾਲ ਸਿੰਘ ਦੀ ਮ੍ਰਿਤਕ ਦੇਹ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਪੰਜਾਬ ਦੇ ਦੋ ਜਵਾਨ, ਲਾਂਸ ਨਾਇਕ ਪ੍ਰਿਤਪਾਲ ਸਿੰਘ (28, ਮਨੂਪੁਰ, ਖੰਨਾ) ਅਤੇ ਸਿਪਾਹੀ ਹਰਮਿੰਦਰ ਸਿੰਘ (26, ਬਦੀਨਪੁਰ, ਫਤਿਹਗੜ੍ਹ ਸਾਹਿਬ), ਸ਼ਹੀਦ ਹੋ ਗਏ। 10 ਅਗਸਤ 2025, ਐਤਵਾਰ ਨੂੰ, ਦੋਵਾਂ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਪਿੰਡਾਂ ਵਿੱਚ ਲਿਆਂਦਾ ਗਿਆ।

ਪ੍ਰਿਤਪਾਲ ਸਿੰਘ ਦੀ ਦੇਹ ਪਿੰਡ ਪਹੁੰਚਣ ’ਤੇ ਪਰਿਵਾਰ ਨੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ, ਜਿੱਥੇ ਫੌਜੀ ਅਧਿਕਾਰੀਆਂ ਨੇ ਸਲਾਮੀ ਦਿੱਤੀ। ਹਰਮਿੰਦਰ ਸਿੰਘ ਦਾ ਅੰਤਿਮ ਸੰਸਕਾਰ ਵੀ ਫੌਜੀ ਸਨਮਾਨਾਂ ਨਾਲ ਹੋਣ ਵਾਲਾ ਹੈ।ਪ੍ਰਿਤਪਾਲ ਸਿੰਘ ਦੇ ਸੰਸਕਾਰ ਸਮੇਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਐਸਐਸਪੀ ਡਾ. ਜੋਤੀ ਯਾਦਵ ਨਹੀਂ ਪਹੁੰਚੇ। ਐਸਡੀਐਮ ਰਾਜੇਸ਼ ਅਰੋੜਾ ਸਿਰਫ਼ 5 ਮਿੰਟ ਲਈ ਆਏ ਅਤੇ ਸੰਸਕਾਰ ਤੋਂ ਪਹਿਲਾਂ ਚਲੇ ਗਏ। ਐਸਪੀ ਤੇਜਵੀਰ ਸਿੰਘ ਹੁੰਦਲ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਪਿੰਡ ਵਿੱਚ ਸੋਗ ਦਾ ਮਾਹੌਲ ਸੀ, ਹਰ ਅੱਖ ਨਮ ਸੀ, ਅਤੇ ਪਰਿਵਾਰ ਦੇ ਮੈਂਬਰ ਰੋ-ਪਿੱਟ ਰਹੇ ਸਨ।

ਪਿੰਡ ਵਾਸੀਆਂ ਨੇ ‘ਸ਼ਹੀਦ ਪ੍ਰਿਤਪਾਲ ਸਿੰਘ ਅਮਰ ਰਹੇ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਤਵਾਦ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ, ਕਿਹਾ ਕਿ ਪੰਜਾਬ ਦੇ ਨੌਜਵਾਨ ਦੇਸ਼ ਲਈ ਜਾਨਾਂ ਕੁਰਬਾਨ ਕਰ ਰਹੇ ਹਨ, ਸਰਕਾਰ ਨੂੰ ਅੱਤਵਾਦ ਦਾ ਜਵਾਬ ਦੇਣਾ ਚਾਹੀਦਾ।ਰੱਖੜੀ ਤੋਂ ਪਹਿਲਾਂ ਇਸ ਖ਼ਬਰ ਨੇ ਪਰਿਵਾਰਾਂ ਨੂੰ ਸਦਮੇ ਵਿੱਚ ਪਾ ਦਿੱਤਾ।

ਪ੍ਰਿਤਪਾਲ ਸਿੰਘ ਦਾ ਵਿਆਹ 4 ਮਹੀਨੇ ਪਹਿਲਾਂ ਹੋਇਆ ਸੀ, ਅਤੇ ਪਰਿਵਾਰ ਰੱਖੜੀ ਮਨਾਉਣ ਦੀ ਤਿਆਰੀ ਕਰ ਰਿਹਾ ਸੀ। ਹਰਮਿੰਦਰ ਸਿੰਘ ਦੀ ਮਾਂ ਅਤੇ ਭੈਣਾਂ ਉਸ ਦੀ ਵਾਪਸੀ ਦੀ ਉਡੀਕ ਕਰ ਰਹੀਆਂ ਸਨ, ਪਰ ਸ਼ਹਾਦਤ ਦੀ ਖ਼ਬਰ ਨੇ ਸਭ ਨੂੰ ਤੋੜ ਦਿੱਤਾ।ਕੁਲਗਾਮ ਵਿੱਚ 1 ਅਗਸਤ 2025 ਤੋਂ ਚੱਲ ਰਿਹਾ ਆਪ੍ਰੇਸ਼ਨ ਅਖਾਲ, ਸਪੈਸ਼ਲ ਆਪ੍ਰੇਸ਼ਨ ਗਰੁੱਪ, ਜੰਮੂ-ਕਸ਼ਮੀਰ ਪੁਲਿਸ, ਫੌਜ ਅਤੇ ਸੀਆਰਪੀਐਫ ਦੀ ਸਾਂਝੀ ਕਾਰਵਾਈ ਹੈ।

ਜੰਗਲ ਦੇ ਔਖੇ ਇਲਾਕੇ ਵਿੱਚ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਹੈ। ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ, ਪਰ ਗੋਲੀਬਾਰੀ ਜਾਰੀ ਹੈ। ਫੌਜ ਨੇ ਕਿਹਾ ਕਿ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਤੱਕ ਆਪ੍ਰੇਸ਼ਨ ਨਹੀਂ ਰੁਕੇਗਾ।