ਬਿਉਰੋ ਰਿਪੋਰਟ – ਖੰਨਾ ਦੇ ਮਲੌਦ ਵਿੱਚ ਇੱਕ ਠੇਕੇਦਾਰ ਦੀ ਲਾਸ਼ ਨਹਿਰ ਤੋਂ ਬਰਾਮਦ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਇਹ ਆਪਣੀ ਜੀਵਨ ਲੀਲਾ ਆਪ ਖਤਮ ਕਰਨ ਦਾ ਮਾਮਲਾ ਨਜ਼ਰ ਆ ਰਿਹਾ ਹੈ। ਮਲੌਦ ਥਾਣੇ ਵਿੱਚ ਪੁਲਿਸ ਨੇ 8 ਲੋਕਾਂ ਦੇ ਖਿਲਾਫ਼ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ 53 ਸਾਲ ਦੇ ਕੁਲਦੀਪ ਸਿੰਘ ਪੰਨੂ ਕਟਾਹਰੀ ਦੇ ਤੌਰ ‘ਤੇ ਹੋਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ।
ਮ੍ਰਿਤਕ ਦੇ ਭਰਾ ਰਾਜਬੀਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਸ ਦਾ ਭਰਾ ਕੁਲਦੀਪ ਸਿੰਘ ਸਰਕਾਰੀ ਵਿਭਾਗਾਂ ਵਿੱਚ ਸਿਵਿਲ ਕੰਮਾਂ ਦੀ ਠੇਕੇਦਾਰੀ ਕਰਦਾ ਸੀ। ਹਾਲ ਹੀ ਵਿੱਚ ਉਸ ਦਾ ਭਰਾ ਕੁਲਦੀਪ ਸਿੰਘ ਅਤੇ ਉਸ ਦਾ ਚਾਚੇ ਦੇ ਮੁੰਡੇ ਜਸਦੀਪ ਸਿੰਘ ਆਪਣੇ ਘਰ ਵਿੱਚ ਬੈਠ ਬਟਵਾਰੇ ਦੇ ਬਾਰੇ ਵਿੱਚ ਗੱਲ ਕਰ ਰਹੇ ਸੀ, ਤਾਂ ਹੀ ਉਸ ਵੇਲੇ ਜਸਦੀਪ ਦਾ ਸਹੁਰਾ ਮਹਿੰਦਰ ਸਿੰਘ, ਮਾਮਾ ਸੁਰਿੰਦਰ ਸਿੰਘ, ਸੱਸ ਪਰਮਿੰਦਰ ਕੌਰ ਅਤੇ ਜਸਦੀਪ ਦੇ ਪੁੱਤਰ ਕੰਵਰਪਾਲ ਸਿੰਘ ਅਤੇ ਨਵਦੀਪ ਸਿੰਘ 2 ਗੱਡੀਆਂ ਨਾਲ ਮੌਕੇ ‘ਤੇ ਆਏ।
ਸਿਰਫ਼ ਇੰਨਾਂ ਹੀ ਨਹੀਂ ਉੱਥੇ ਆਉਂਦੇ ਹੀ ਧਮਕਾਉਣ ਲੱਗੇ ਅਤੇ ਗਾਲਾਂ ਕੱਢਣ ਲੱਗੇ। ਇਸ ਦੇ ਬਾਅਦ ਰਵਿੰਦਰ ਸਿੰਘ ਨੇ ਮਾਮਲਾ ਸਾਂਤ ਕਰਵਾਇਆ ਅਤੇ ਦੋਵੇ ਉੱਥੋ ਚੱਲੇ ਗਏ। ਕੁਝ ਦਿਨ ਬਾਅਦ ਬਟਵਾਰੇ ਨੂੰ ਲੈਕੇ ਮੁੜ ਤੋਂ ਪੰਚਾਇਤ ਬੁਲਾਈ ਗਈ ਉਸ ਵੇਲੇ ਸਾਰੇ ਮੌਜੂਦ ਸਨ। ਜਸਦੀਪ ਆਪਣੇ ਸਹੁਰੇ ਨਾਲ ਮਿਲ ਕੇ ਕੁਲਦੀਪ ਨੂੰ ਮਾੜਾ ਕਹਿਣ ਲੱਗਿਆ ਅਤੇ ਕੁਲਦੀਪ ਨੂੰ ਗਾਲਾਂ ਵੀ ਕੱਢਿਆਂ। ਕੁਲਦੀਪ ਉਸੇ ਦਿਨ ਤੋਂ ਚੁੱਪ ਰਹਿਣ ਲੱਗਿਆ ਸੀ।
14 ਜੂਨ ਨੂੰ ਕੁਲਦੀਪ ਸਿੰਘ ਲਾਪਤਾ ਹੋਇਆ ਸੀ। ਪਰਿਵਾਰ ਵਾਲੇ ਉਨ੍ਹਾਂ ਦੀ ਤਲਾਸ਼ ਵਿੱਚ ਜੁੱਟੇ ਸਨ, ਪਰ ਹੁਣ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਦੇ ਬਾਅਦ ਮਲੌਕ ਥਾਣੇ ਵਿੱਚ ਰਾਜਬੀਰ ਸਿੰਘ ਦੇ ਬਿਆਨਾਂ ‘ਤੇ ਕੁਲਦੀਪ ਦੇ ਭਰਾ ਜਸਦੀਪ ਸਿੰਘ, ਭਾਬੀ ਜਸਦੀਪਪਾਲ ਕੌਰ, ਜਗਦੀਪ ਕੌਰ, ਮਹਿੰਦਰ ਸਿੰਘ, ਪਰਮਿੰਦਰ ਕੌਰ, ਸੁਰਿੰਦਰ ਸਿੰਘ, ਕੰਵਰਪਾਲ ਸਿੰਘ ਅਤੇ ਨਵਦੀਪ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟੀ ਹੋਈ ਹੈ।
ਇਹ ਵੀ ਪੜ੍ਹੋ – ਅੱਤ ਦੀ ਗਰਮੀ ਤੋਂ ਇਸ ਦਿਨ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ! ਪਹਾੜਾਂ ‘ਚ ਵੀ ਜ਼ਬਰਦਸਤ ਮੀਂਹ ਦੀ ਭਵਿੱਖਬਾਣੀ!