‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੰਗਾ-ਨਵਾਂ ਸ਼ਹਿਰ ਰੋਡ ‘ਤੇ ਪਿੰਡ ਮਹਾਲੋਂ ਵਿਖੇ ਕੱਲ੍ਹ ਸੀਆਈਏ ਸਟਾਫ ( Central Intelligence Agency) ਵਿੱਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਹਾਲਾਂਕਿ, ਕਿਸੇ ਵੀ ਜਾਨ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਕੱਲ੍ਹ ਦੇਰ ਰਾਤ ਵਾਪਰਿਆ।
ਜ਼ਿਕਰਯੋਗ ਹੈ ਕਿ ਕਿਸੇ ਵੱਲੋਂ ਸੀਆਈਏ ਸਟਾਫ ਮਹਾਲੋਂ ਦੀ ਮੁੱਖ ਮਾਰਗ ਵੱਲੋਂ ਕੰਧ ਤੋਂ ਕੁੱਝ ਸੁੱਟਿਆ ਗਿਆ ਸੀ, ਜਿਸ ਕਾਰਨ ਹੋਏ ਧਮਾਕੇ ਤੋਂ ਬਾਅਦ ਪਾਣੀ ਵਾਲਾ ਕੂਲਰ 15 ਫੁੱਟ ਦੂਰ ਜਾ ਕੇ ਡਿੱਗਿਆ। ਰਾਤ ਤੋਂ ਹੀ ਪੁਲਿਸ ਦੇ ਅਧਿਕਾਰੀ ਅਤੇ ਫੋਰੈਂਸਿਕ ਲੈਂਬ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦਾ ਪਤਾ ਲਗਾਉਣ ਲਈ ਕੋਈ ਵੀ ਸੀਸੀਟੀਵੀ ਫੁਟੇਜ ਪ੍ਰਾਪਤ ਨਹੀਂ ਹੋਈ ਹੈ।
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਸੈਕਸ਼ਨ 3, 4 ਅਤੇ 5 ਵਿਸਫੋਟਕ ਪਦਾਰਥ ਐਕਟ ( Explosive Substances Act ) ਤਹਿਤ ਅਤੇ ਸੀਨੀਅਰ ਸਿਪਾਹੀ ਜਗਤਾਰ ਸਿੰਘ ਦੀ ਸ਼ਿਕਾਇਤ ‘ਤੇ ਆਈਪੀਸੀ ਦੀ ਧਾਰਾ 307, 427 ਅਤੇ 120 – ਬੀ ਤਹਿਤ ਐੱਫਆਈਆਰ ਦਰਜ ਕਰ ਲਈ ਹੈ।