India

ਅਗਨੀਪਥ ਯੋਜਨਾ ਨੂੰ ਲੈ ਕੇ ਚੱਲ ਰਹੇ ਵਿਵਾ ਦ ਦਰਮਿਆਨ ਭਾਜਪਾ ਨੇਤਾ ਦਾ ਆਇਆ ਬਿਆਨ

ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਰੋਸ ਹੈ। ਦੇਸ਼ ਭਰ ‘ਚ ਇਸ ਯੋਜਨਾ ਖਿਲਾ ਫ ਹੋਏ ਹਿੰ ਸ ਕ ਪ੍ਰਦਰ ਸ਼ਨਾਂ ਤੋਂ ਬਾਅਦ ਸਰਕਾਰ ਲਗਾਤਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹੈ।ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਗਨੀਵੀਰ ਯੋਜਨਾ ਨੂੰ ਦੇਸ਼ ਲਈ ਸਹੀ ਦੱਸਿਆ।


ਉਨ੍ਹਾਂ ਕਿਹਾ ਕਿ ਅਮਰੀਕਾ, ਚੀਨ ਅਤੇ ਫਰਾਂਸ ਵਿੱਚ ਠੇਕੇ ’ਤੇ ਫੌਜ ਦੀ ਭਰਤੀ ਕੀਤੀ ਜਾਂਦੀ ਹੈ। ਸਾਡੇ ਕੋਲ ਫੌਜ ਤੋਂ ਸੇਵਾਮੁਕਤੀ ਦੀ ਉੱਚ ਉਮਰ ਹੈ। ਸਰਕਾਰ ਨੇ ਇਸ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਫੌਜ ਤੋਂ ਅਗਨੀਵੀਰ ਦੀ ਉਪਾਧੀ ਨਾਲ ਸੇਵਾਮੁਕਤ ਹੋਵਾਂਗਾ ਅਤੇ ਜੇਕਰ ਮੈਨੂੰ ਇਸ ਭਾਜਪਾ ਦਫਤਰ ਵਿੱਚ ਸੁਰੱਖਿਆ (ਗਾਰਡ) ਵੀ ਰੱਖਣੀ ਪਵੇ ਤਾਂ ਮੈਂ ਅਗਨੀਵੀਰ ਨੂੰ ਹੀ ਪਹਿਲ ਦੇਵਾਂਗਾ।