‘ਦ ਖ਼ਾਲਸ ਬਿਊਰੋ : ਦੇਸ਼ ‘ਚ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ ਮਿਲੀ ਹੈ। ਸਤੰਬਰ ਦੀ ਸ਼ੁਰੂਆਤ ਵਿੱਚ ਹੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ (lpg cylinder price) ਵਿੱਚ ਕਟੌਤੀ ਕੀਤੀ ਗਈ ਹੈ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 91.50 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਕੀਮਤਾਂ ‘ਚ ਇਹ ਕਮੀ ਸਿਰਫ ਕਮਰਸ਼ੀਅਲ ਸਿਲੰਡਰਾਂ ‘ਤੇ ਹੀ ਹੋਈ ਹੈ। ਜਦੋਂ ਕਿ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ ਪੁਰਾਣੀਆਂ ਕੀਮਤਾਂ ‘ਤੇ ਹੀ ਮਿਲਦਾ ਹੈ।
1 ਸਤੰਬਰ ਤੋਂ ਦਿੱਲੀ ‘ਚ 1 ਇੰਡੇਨ ਦੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 91.50 ਰੁਪਏ, ਕੋਲਕਾਤਾ ‘ਚ 100 ਰੁਪਏ, ਮੁੰਬਈ ‘ਚ 92.50 ਰੁਪਏ, ਚੇਨਈ ‘ਚ 96 ਰੁਪਏ ਸਸਤੀ ਹੋ ਜਾਵੇਗੀ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਦਾ ਫਾਇਦਾ ਦੇਸ਼ ਦੇ ਲਗਭਗ ਹਰ ਕੋਨੇ ‘ਚ ਮਿਲੇਗਾ। ਅੱਜ ਤੋਂ ਦਿੱਲੀ ਵਿੱਚ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 1976.50 ਦੀ ਬਜਾਏ 1885 ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ ਹੁਣ ਕੋਲਕਾਤਾ ‘ਚ ਕੀਮਤਾਂ 1995.5 ਰੁਪਏ ‘ਤੇ ਆ ਗਈਆਂ ਹਨ। ਜਦਕਿ ਪਹਿਲਾਂ ਇਹ 2095 ਰੁਪਏ ਸੀ।
ਮੁੰਬਈ ‘ਚ ਸਿਲੰਡਰ ਦੀ ਕੀਮਤ 1844 ਰੁਪਏ ‘ਤੇ ਆ ਗਈ ਹੈ। 6 ਜੁਲਾਈ ਤੋਂ ਘਰੇਲੂ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਯਾਨੀ ਕਿ ਸਿਲੰਡਰ ਅਜੇ ਵੀ ਉਸੇ ਕੀਮਤ ‘ਤੇ ਮਿਲੇਗਾ। ਇੰਡੇਨ ਸਿਲੰਡਰ ਦੀ ਕੀਮਤ ਦਿੱਲੀ ‘ਚ 1053 ਰੁਪਏ, ਕੋਲਕਾਤਾ ‘ਚ 1079 ਰੁਪਏ, ਮੁੰਬਈ ‘ਚ 1052, ਚੇਨਈ ‘ਚ 1068 ਰੁਪਏ ਹੋਵੇਗੀ। ਗੈਸ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਿਲੰਡਰ ਦੀ ਕੀਮਤ ਤੈਅ ਕਰਦੀਆਂ ਹਨ।
ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਸੀ। ਉਸ ਸਮੇਂ ਵਪਾਰਕ ਸਿਲੰਡਰ ਦੀ ਕੀਮਤ ਵਿੱਚ 36 ਰੁਪਏ ਦੀ ਕਟੌਤੀ ਕੀਤੀ ਗਈ ਸੀ। ਦਿੱਲੀ ‘ਚ 19 ਕਿਲੋ ਦੇ ਸਿਲੰਡਰ ਦੀ ਕੀਮਤ ਪਹਿਲਾਂ 2012.50 ਪੈਸੇ ਸੀ, ਇਸ ਕਟੌਤੀ ਤੋਂ ਬਾਅਦ ਕੀਮਤ 1976.50 ਰੁਪਏ ਹੋ ਗਈ।
1 ਜੁਲਾਈ ਨੂੰ ਕਮਰਸ਼ੀਅਲ LPG ਸਿਲੰਡਰ 198 ਰੁਪਏ ਸਸਤਾ ਹੋਇਆ ਸੀ। । ਮਈ ‘ਚ ਸਿਲੰਡਰ ਦੇ ਰੇਟ 2 ਹਜ਼ਾਰ 354 ਰੁਪਏ ਹੋ ਗਏ ਸਨ। ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਨੇ ਉੱਜਵਲ ਸਕੀਮ ਤਹਿਤ 200 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਇਹ ਸਬਸਿਡੀ ਸਾਲਾਨਾ ਸਿਰਫ਼ 12 ਸਿਲੰਡਰਾਂ ਤੱਕ ਹੀ ਮਿਲੇਗੀ। ਸਰਕਾਰ ਦੇ ਇਸ ਕਦਮ ਨਾਲ 9 ਕਰੋੜ ਤੋਂ ਵੱਧ ਖਪਤਕਾਰਾਂ ਨੂੰ ਫਾਇਦਾ ਹੋਇਆ ਹੈ।