India

‘ਪਤਨੀ ਕਰੇ ਮਾਨਸਿਕ ਪਰੇਸ਼ਾਨ, ਮਾਤਾ-ਪਿਤਾ ਤੋਂ ਵੱਖ ਹੋਣ ਲਈ ਕਰੇ ਮਜ਼ਬੂਰ ਤਾਂ ਪਤੀ ਲੈ ਸਕਦਾ ਤਲਾਕ’ : ਹਾਈਕੋਰਟ

'ਪਤਨੀ ਕਰੇ ਮਾਨਸਿਕ ਪਰੇਸ਼ਾਨ, ਮਾਤਾ-ਪਿਤਾ ਤੋਂ ਵੱਖ ਹੋਣ ਲਈ ਕਰੇ ਮਜ਼ਬੂਰ ਤਾਂ ਪਤੀ ਲੈ ਸਕਦਾ ਤਲਾਕ' : ਹਾਈਕੋਰਟ

ਕਲਕੱਤਾ : ਹਣ ਮਾਨਸਿਕ ਤੋਰ ਤੇ ਪਰੇਸ਼ਾਨ ਕਰਨ ਲਈ ਪਤੀ ਆਪਣੀ ਪਤਨੀ ਤੋਂ ਤਲਾਕ ਲੈ ਸਕਦਾ ਹੈ। ਇੰਨਾ ਹੀ ਨਹੀਂ ਜੇਕਰ ਪਤਨੀ ਆਪਣੇ ਪਤੀ ਨੂੰ ਮਾਤਾ-ਪਿਤਾ ਤੋਂ ਵੱਖ ਹੋਣ ਲਈ ਮਜ਼ਬੂਰ ਕਰਦੀ ਹੈ ਜਾਂ ਉਸ ਨੂੰ ਡਰਪੋਕ ਕਹਿੰਦੀ ਹੈ, ਤਾਂ ਵੀ ਪਤੀ ਤਲਾਕ ਲੈ ਸਕਦਾ ਹੈ।’ ਜੀ ਹਾਂ ਇਹ ਵੱਡਾ ਫ਼ੈਸਲਾ ਕਲਕੱਤਾ ਹਾਈਕੋਰਟ ਨੇ ਤਲਾਕ ਦੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਦਿੱਤਾ।

ਸੁਸ਼ਮਾ ਪਾਲ ਮੰਡਲ ਦੇ ਤਲਾਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਲਕੱਤਾ ਹਾਈ ਕੋਰਟ ਨੇ ਕਿਹਾ ਹੈ ਕਿ ‘ਪਤੀ ਨੂੰ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਕਿਤੇ ਹੋਰ ਰਹਿਣ ਲਈ ਕਹਿਣਾ ਵੀ ਮਾਨਸਿਕ ਪਰੇਸ਼ਾਨੀ ਹੈ। ਅਜਿਹੀਆਂ ਗਤੀਵਿਧੀਆਂ ਕਾਨੂੰਨੀ ਤੌਰੇ ਉੱਤੇ ਵਿਛੋੜੇ ਦਾ ਆਧਾਰ ਵੀ ਹਨ।’

ਕਲਕੱਤਾ ਹਾਈ ਕੋਰਟ ਦੇ ਜਸਟਿਸ ਸੌਮੇਨ ਸੇਨ ਅਤੇ ਜਸਟਿਸ ਉਦੈ ਕੁਮਾਰ ਦੀ ਡਿਵੀਜ਼ਨ ਬੈਂਚ ਨੇ ਤਲਾਕ ਦੇ ਇਕ ਮਾਮਲੇ ‘ਚ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕਿਹਾ ਕਿ ਮਰਦ ਆਪਣੀ ਪਤਨੀ ਵੱਲੋਂ ਮਾਨਸਿਕ ਪਰੇਸ਼ਾਨੀ ਦਾ ਸਬੂਤ ਦੇ ਕੇ ਹੀ ਤਲਾਕ ਦਾ ਕੇਸ ਦਾਇਰ ਕਰ ਸਕਦਾ ਹੈ।

ਬੈਂਚ ਪੱਛਮੀ ਮਿਦਨਾਪੁਰ ਦੀ ਪਰਿਵਾਰਕ ਅਦਾਲਤ ਦੇ 25 ਮਈ 2009 ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਤਨੀ ਦੀ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ, ਜਿਸ ਨੇ ਮਾਨਸਿਕ ਪਰੇਸ਼ਾਨੀ ਦੇ ਆਧਾਰ ‘ਤੇ ਉਸ ਦੇ ਪਤੀ ਨੂੰ ਤਲਾਕ ਦੇ ਦਿੱਤਾ ਸੀ। ਪਰਿਵਾਰਕ ਅਦਾਲਤ ਨੇ 2 ਜੁਲਾਈ 2001 ਨੂੰ ਜੋੜੇ ਦਾ ਵਿਆਹ ਰੱਦ ਕਰ ਦਿੱਤਾ ਸੀ।

ਪਤੀ ਦਾ ਝਗੜਾ ਇਹ ਸੀ ਕਿ ਉਸ ਦੀ ਪਤਨੀ ਉਸ ਨੂੰ ‘ਡਰਪੋਕ ਅਤੇ ਬੇਰੁਜਗਾਰ’ ਕਹਿੰਦੀ ਸੀ ਅਤੇ ਉਸ ਨੂੰ ਮਾਪਿਆਂ ਤੋਂ ਵੱਖ ਕਰਨ ਲਈ ਮਾਮੂਲੀ ਗੱਲ ‘ਤੇ ਝਗੜਾ ਕਰਦੀ ਰਹਿੰਦੀ ਸੀ। ਬੈਂਚ ਨੇ ਪਤੀ ਅਤੇ ਉਸ ਦੇ ਪਰਿਵਾਰ ਪ੍ਰਤੀ ਉਸ ਦੇ ਲੜਾਕੂ ਰਵੱਈਏ ਸਮੇਤ ਪਤਨੀ ਦੇ ਅਣਸੱਭਿਅਕ ਵਿਵਹਾਰ ਦੀਆਂ ਕਈ ਉਦਾਹਰਣਾਂ ਦਾ ਹਵਾਲਾ ਦਿੱਤਾ।

ਅਦਾਲਤ ਨੇ ਆਪਣੇ ਫੈਸਲੇ ‘ਚ ਕਿਹਾ ਹੈ ਕਿ ਮਰਦ ‘ਤੇ ਮਾਨਸਿਕ ਪਰੇਸ਼ਾਨੀ ਤਲਾਕ ਦਾ ਆਧਾਰ ਬਣ ਸਕਦੀ ਹੈ। ਇੰਨਾ ਹੀ ਨਹੀਂ ਕਈ ਮਾਮਲਿਆਂ ‘ਚ ਦੇਖਿਆ ਗਿਆ ਹੈ ਕਿ ਸੱਸ ਦੇ ਮੂੰਹ ‘ਤੇ ਗੱਲ ਨਾ ਕਰਨ ਕਾਰਨ ਪਤਨੀ ਆਪਣੇ ਪਤੀ ਨੂੰ ਕਾਇਰ ਜਾਂ ਘੱਟ ਕਮਾਈ ਵਾਲੇ ਪਤੀ ਨੂੰ ਬੇਰੁਜਗਾਰ ਆਖਦੀ ਹੈ। ਅਜਿਹੇ ਮਾਮਲਿਆਂ ਵਿੱਚ ਮਾਨਸਿਕ ਤੌਰ ‘ਤੇ ਪੀੜਤ ਪਤੀ ਵੀ ਅਜਿਹੀ ਪਤਨੀ ਤੋਂ ਤਲਾਕ ਦੀ ਮੰਗ ਕਰ ਸਕਦਾ ਹੈ।

ਕਲਕੱਤਾ ਹਾਈ ਕੋਰਟ ਦੇ ਜਸਟਿਸ ਸੌਮੇਨ ਸੇਨ ਅਤੇ ਜਸਟਿਸ ਉਦੈ ਕੁਮਪ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ‘ਭਾਰਤੀ ਸੰਸਕ੍ਰਿਤੀ ਵਿੱਚ ਮਾਪਿਆਂ ਅਤੇ ਬੱਚਿਆਂ ਦਾ ਰਿਸ਼ਤਾ ਬਹੁਤ ਪਵਿੱਤਰ ਹੈ। ਇਸ ਤਰ੍ਹਾਂ ਭਾਰਤੀ ਸੰਸਕ੍ਰਿਤੀ ਅਤੇ ਸਮਾਜ ਵਿੱਚ ਪ੍ਰਚਲਿਤ ਰੀਤੀ ਰਿਵਾਜਾਂ ਅਨੁਸਾਰ ਬੱਚੇ ਦਾ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਨਾ ਸੁਭਾਵਿਕ ਹੈ। ਪਰ ਜੇਕਰ ਪੁੱਤਰ ਦੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਸਮਾਜਿਕ ਰੀਤੀ-ਰਿਵਾਜਾਂ ਜਾਂ ਨਿਯਮਾਂ ਨੂੰ ਤੋੜਦੀ ਹੈ ਅਤੇ ਬੱਚੇ ਨੂੰ ਬੇਸਹਾਰਾ ਮਾਪਿਆਂ ਦੇ ਪਰਿਵਾਰ ਤੋਂ ਦੂਰ ਲੈ ਜਾਂਦੀ ਹੈ ਜਾਂ ਉਸ ਨੂੰ ਕਿਤੇ ਹੋਰ ਰਹਿਣ ਲਈ ਮਜਬੂਰ ਕਰਦੀ ਹੈ, ਤਾਂ ਪਤੀ ਨੂੰ ਅਜਿਹੀ ਪਤਨੀ ਨੂੰ ਤਲਾਕ ਦੇਣ ਦਾ ਅਧਿਕਾਰ ਹੈ। ਕਿਉਂਕਿ ਇਹ ਸਾਡੇ ਸਮਾਜ ਦੇ ਨਿਯਮਿਤ ਅਭਿਆਸ ਦੇ ਵਿਰੁੱਧ ਹੈ।’