International

ਇਥੋਪੀਆ ਵਿਚ ਵਾਪਰਿਆ ਵੱਡਾ ਹਾਦਸਾ, ਨਦੀ ਵਿਚ ਡਿੱਗਿਆ ਟਰੱਕ, 71 ਲੋਕਾਂ ਦੀ ਮੌਤ

ਅਫਰੀਕੀ ਦੇਸ਼ ਇਥੋਪੀਆ ‘ਚ ਐਤਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਇੱਕ ਟਰੱਕ ਪੁਲ ਤੋਂ ਹੇਠਾਂ ਨਦੀ ਵਿੱਚ ਜਾ ਡਿੱਗਿਆ। ਜਿਸ ਵਿੱਚ 71 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ‘ਚ 64 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਬਾਕੀਆਂ ਦੀ ਹਸਪਤਾਲ ‘ਚ ਮੌਤ ਹੋ ਗਈ।

ਏਐਨਆਈ ਮੁਤਾਬਕ ਟਰੱਕ ਵਿੱਚ ਸਵਾਰ ਲੋਕ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਟਰੱਕ ਪੁਰਾਣਾ ਅਤੇ ਖਸਤਾ ਹਾਲਤ ਵਿੱਚ ਸੀ। ਪੁਲ ਪਾਰ ਕਰਦੇ ਸਮੇਂ ਟਰੱਕ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਹੇਠਾਂ ਨਦੀ ਵਿੱਚ ਜਾ ਡਿੱਗਾ। ਹਾਦਸੇ ਬਾਰੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ।

ਲੋਕਾਂ ਨੇ ਇਹ ਵੀ ਦੱਸਿਆ ਕਿ ਪੁਲ ਅਤੇ ਆਲੇ-ਦੁਆਲੇ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਉਹ ਪਹਿਲਾਂ ਵੀ ਇਸ ਜਗ੍ਹਾ ਦੀ ਮੁਰੰਮਤ ਲਈ ਪ੍ਰਸ਼ਾਸਨ ਨੂੰ ਅਪੀਲ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।

ਸਰਕਾਰੀ ਸਰਕਾਰੀ ਇਥੋਪੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਈਬੀਸੀ) ਮੁਤਾਬਕ ਸਾਰੇ ਲੋਕ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ। ਤੁਹਾਨੂੰ ਦਸ ਦਈਏ ਕਿ ਇਥੋਪੀਆ ਵਿਚ ਗੰਭੀਰ ਸੜਕ ਹਾਦਸੇ ਆਮ ਹਨ। ਡਰਾਈਵਿੰਗ ਦੇ ਮਾੜੇ ਮਾਪਦੰਡ ਅਤੇ ਖ਼ਰਾਬ ਵਾਹਨ ਜਿਆਦਾਤਰ ਹਾਦਸਿਆਂ ਨੂੰ ਸੱਦਾ ਦਿੰਦੇ ਹਨ।

ਕਰੀਬ ਛੇ ਸਾਲ ਪਹਿਲਾਂ 2018 ਵਿਚ ਇਥੋਪੀਆ ਵਿਚ ਹੀ ਇਕ ਵੱਡਾ ਹਾਦਸਾ ਵਾਪਰਿਆ ਸੀ। ਜਿਸ ’ਚ ਵਿਦਿਆਰਥੀਆਂ ਨਾਲ ਭਰੀ ਬੱਸ ਖੱਡ ’ਚ ਡਿੱਗ ਗਈ ਸੀ, ਜਿਸ ’ਚ 38 ਲੋਕਾਂ ਦੀ ਜਾਨ ਚਲੀ ਗਈ। ਇਹ ਹਾਦਸ਼ੇ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹਨ। (ਏਜੰਸੀ)