ਖਨੌਰੀ ਬਾਰਡਰ : ਸਾਲ 2025 ਦਾ ਦੁਨੀਆ ‘ਚ ਸਵਾਗਤ ਹੋਇਆ ਹੈ। ਨਵੇਂ ਸਾਲ ਨੂੰ ਹਰ ਕੋਈ ਵੱਖੋ ਵੱਖਰੇ ਤਰੀਕੇ ਨਾਲ ਮਨਾਉਂਦਾ ਹੈ। ਅੱਜ ਨਵੇਂ ਸਾਲ ਦੇ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਬੈਠੇ ਦੇਸ਼ ਦੇ ਦਾਤੇ ਨੇ ਖੁੱਲੇ ਅਸਮਾਨ ਵਿੱਚ, ਕੜਾਕੇ ਦੀ ਠੰਡ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਹੈ।
ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰਾਂ ਨੇ ਇਸ ਕਦਰ ਅਣਗੋਲਿਆ ਕਰ ਰੱਖਿਆ ਕਿ ਪਿਛਲੇ ਤਿੰਨ ਚਾਰ ਸਾਲਾਂ ਤੋਂ ਕਿਸਾਨਾਂ ਦਾ ਨਵਾਂ ਸਾਲ ਇਸ ਦੀ ਤਰ੍ਹਾਂ ਹੀ ਲੰਘ ਰਿਹਾ ਹੈ। ਤੇ ਅਗਵਾਈ ਕਰਨ ਵਾਲੇ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 37ਵੇਂ ਦਿਨ ਵੀ ਭੁੱਖੇ ਰਹਿਣਾ ਪੈ ਰਿਹਾ।
ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਵੱਡੀ ਗਿਣਤੀ ਚ ਸੰਗਤਾਂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੀਆਂ। ਅੱਜ ਵੀ ਪੂਰਾ ਦਿਨ ਸੰਗਤ ਦੀ ਵੱਡੀ ਆਮਦ ਦੇਖਣ ਨੂੰ ਮਿਲ ਰਹੀ ਹੈ। ਨਵੇਂ ਸਾਲ ਮੌਕੇ ਸ੍ਰੀ ਬਿਊਟੀਫੁਲ ਦੇ ਵਿੱਚ ਕੋਈ ਉੜਦੰਗ ਨਾ ਮਚਾਏ ਕੋਈ ਗੜਬੜੀ ਨਾ ਹੋਵੇ ਇਸ ਲਈ ਚੰਡੀਗੜ੍ਹ ਦੇ ਪੁਲਿਸ ਲੰਘੀ ਰਾਤ ਤੋਂ ਪੂਰੀ ਤਰਹਾਂ ਮੁਸਤੈਦ ਹੈ ਥਾਂ ਥਾਂ ਤੇ ਪੂਰੀ ਰਾਤ ਨਾਕੇ ਲਾਏ ਗਏ ਤੇ ਕਿਸੇ ਵੀ ਗੜਬੜੀ ਤੋਂ ਸ਼ਹਿਰ ਨੂੰ ਸੁਰੱਖਿਤ ਰੱਖਿਆ ਗਿਆ।
ਦੂਜੇ ਬੰਨੇ ਵਿਦੇਸ਼ਾਂ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਵੱਡੇ ਜਸ਼ਨ ਮਨਾਏ ਜਾਂਦੇ ਹਨ ਜਿਆਦਾਤਰ ਲੋਕ ਧਾਰਮਿਕ ਸਥਾਨਾਂ ’ਤੇ ਜਾ ਕੇ ਨਵੇਂ ਸਾਲ ਨੂੰ ਜੀ ਆਇਆ ਕਹਿੰਦੇ ਹਨ। ਹਰ ਸਾਲ ਇਹ ਦੇਖਣ ਨੂੰ ਮਿਲਦਾ ਹੈ ਕਿ 31 ਦਸੰਬਰ ਤੇ ਇੱਕ ਜਨਵਰੀ ਦੀ ਰਾਤ ਤਕਰੀਬਨ ਸਾਰੀ ਦੁਨੀਆ ਜਾਗਦੀ ਹੀ ਹੁੰਦੀ ਹੈ।
ਰਾਤ ਵਿੱਚ ਦਿਨ ਵਰਗਾ ਮਾਹੌਲ ਹੁੰਦਾ, ਗੁਰੂ ਘਰਾਂ ਸਮੇਤ ਹੋਰ ਧਾਰਮਿਕ ਸਥਾਨਾਂ ਦੇ ਵਿੱਚ ਖਾਸ ਰੌਣਕਾਂ ਹੁੰਦੀਆਂ ਹਨ। ਦੇਸ਼ ਦੁਨੀਆਂ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਜਿਆਦਾਤਰ ਨਵਾਂ ਸਾਲ ਗੁਰੂ ਦੇ ਨਾਲ ਮਨਾਉਂਦੇ ਹਨ। 31 ਦਸੰਬਰ ਰਾਤ ਨੂੰ ਦੇਸ਼ ਦੀ ਰਾਜਧਾਨੀ ਨਵੀਂ ਸਥਿਤ ਇੰਡੀਆ ਗੇਟ ’ਤੇ ਵੀ ਲੋਕ ਪਹੁੰਚੇ, ਮੁੰਬਈ ’ਚ ਲੋਕਾਂ ਨੂੰ ਜਸ਼ਨ ਮਨਾਏ, ਇਟਲੀ ਦੇ ਰੋਮ ਦੇ ਵਿੱਚ ਲੋਕਾਂ ਨੇ ਨਵੇਂ ਸਾਲ ਦਾ ਜਸ਼ਨ ਮਨਾਇਆ, ਬਰਤਾਨੀਆ ਦੇ ਲੰਜਨ ਵਿੱਚ ਵੱਡਾ ਪ੍ਰੋਗਰਾਮ ਹੋਇਆ, ਨੀਦਰਲੈਂਡ ਦੇ ਵਿੱਚ ਨਵੇਂ ਸਾਲ ਦੇ ਸਵਾਗਤ ਲਈ ਲੋਕ ਵੱਡੀ ਗਿਣਤੀ ਵਿੱਚ ਜੁੜੇ, ਅਮਰੀਕਾ ਦੇ ਨਿਊਯਾਰਕ ਵਿੱਚ ਨਵੇਂ ਸਾਲ ਮੌਕੇ ਜਨਾਜ਼ ਭਰਾਵਾਂ ਨੇ ਰੰਗ ਬੰਨਿਆ, ਫਰਾਂਸ ਦੇ ਪੈਰਿਸ ਦੇ ਵਿੱਚ ਵੀ ਲੋਕਾਂ ਨੇ ਨਵੇਂ ਸਾਲ ਦਾ ਸਵਾਗਤ ਕੀਤਾ ਆਸਟਰੇਲੀਆ ਦੇ ਸਿਡਨੀ ਵਿੱਚ ਜਸ਼ਨ ਮਨਾਏ ਗਏ।