India Punjab

ਅਜਨਬੀ ਮਾਵਾਂ ਦੇ ਦੁੱਧ ਨਾਲ ਪੈ ਰਹੀ ਮਜ਼ਬੂਤ ਰਿਸ਼ਤਿਆਂ ਦੀ ਸਾਂਝ

ਦ ਖ਼ਾਲਸ ਬਿਊਰੋ : ਫਿੱਗਰ ਮੇਨਟੇਨ ਕਰਨ ਦੇ ਚੱਕਰ ਵਿੱਚ ਉਹ ਆਪਣੇ ਢਿੱਡੋਂ ਜਨਮੇ ਬੱਚਿਆਂ ਨੂੰ ਮਾਵਾਂ ਵੱਲੋਂ ਛਾਤੀ ਦਾ ਦੁੱਧ ਨਾ ਪਿਲਾਣ ਦਾ ਉਲਾਂਭਾ ਪੁਰਾਣਾ ਹੋ ਗਿਆ ਹੈ। ਜ਼ਮਾਨਾ ਚਾਹੇ ਤੇਜ਼ੀ ਨਾਲ ਅਧੁਨਿਕਤਾ ਵੱਲ ਨੂੰ ਵੱਧ ਰਿਹਾ ਹੈ ਪਰ ਮਾਵਾਂ ਆਪਣੇ ਬੱਚਿਆਂ ਨੂੰ ਛਾਤੀ ਦਾ ਦੁੱਧ ਪਿਲਾ ਕੇ ਧਰਵਾਸ ਮਹਿਸੂਸ ਕਰਨ ਲੱਗੀਆਂ ਹਨ। ਨੌਜਵਾਨ ਮਾਵਾਂ ਵਿੱਚ ਅਜਿਹੇ ਬੱਚਿਆ ਲਈ ਦੁੱਧ ਦਾਨ ਕਰਨ ਦਾ ਸੋਚ ਕਾਫੀ ਰਫਤਾਰ ਨਾਲ ਅੱਗੇ ਵੱਘ ਰਹੀ ਹੈ ਜਿਨਾਂ ਦੀਆਂ  ਮਾਵਾਂ ਆਪਣੀਆਂ ਛਾਤੀ ਦਾ ਦੁੱਧ ਪਿਲਾਉਣ ਦੇ ਅਸਮਰਥ ਹਨ। ਚੰਡੀਗੜ੍ਹ , ਮੁਹਾਲੀ ਅਤੇ ਪੰਚਕੁਲਾ ਵਿੱਚ ਅਜਨਬੀ ਮਾਂ ਦੇ ਦੁੱਧ ਦੇ ਰਿਸ਼ਤੇ ਦੀ ਸਾਂਝ ਵੱਧਣ ਲੱਗੀ ਹੈ।

ਸ਼ਹਿਰ ਦੇ ਹਸਪਤਾਲਾਂ ਵਿੱਚ ਹਿਊਮਨ ਮਿਲਕ ਬੈਂਕਾਂ ਵਿਚ ਪਿਛਲੇ ਦੋ ਮਹੀਨਿਆਂ ਵਿੱਚ ਮਾਵਾਂ ਦਾ 56 ਲੀਟਰ ਦੁੱਧ ਇੱਕਠਾ  ਹੋਇਆ ਹੈ।  ਮਾਵਾਂ ਦੀ ਛਾਤੀ ਦੇ ਦੁੱਧ ਵਿੱਚ ਇੰਨੀ ਤਾਕਤ ਅਤੇ ਮਮਤਾ ਹੁੰਦੀ ਹੈ ਕਿ ਇਹ 12 ਮਹੀਨੇ ਤੱਕ ਸੁਰੱਖਿਅਤ ਰਹਿ ਸਕਦਾ ਹੈ। ਪਤਾ ਲੱਗਾ ਹੈ ਕਿ ਜਿਹੜੇ ਦੇਸ਼ਾਂ ਨੇ ਪਹਿਲਾਂ ਤੋਂ ਹੀ ਮਿਲਕ ਬੈਂਕ ਖੋਲ ਰੱਖੇ ਹਨ ਉਨ੍ਹਾਂ ਦੇਸ਼ਾਂ ਵਿੱਚ ਨਵ ਜੰਮੇ ਬੱਚਿਆਂ ਦਾ ਮੌਤ ਦਰ 73 ਫੀਸਦ ਘਟੀ ਹੈ। ਨੌਕਰੀਸ਼ੁਦਾ ਜਾਂ ਬਿਮਾਰ ਮਾਵਾਂ ਵਿੱਚ ਆਪਣੀ ਮਾਸੂਮ ਨੂੰ ਦੁੱਧ ਪਿਲਾਉਣ ਦਾ ਫਿਕਰ ਵੀ ਘਟਿਆ ਹੈ। ਹੋਰ ਵੀ ਖੂਬਸੂਰਤ ਗੱਲ ਇਹ ਕਿ ਦੁੱਧ ਦਾਨ ਕਰਨ  ਵਾਲੀਆਂ ਮਾਵਾਂ ਵਿੱਚ ਹਾਈ ਪਰੋਫਾਈਲ ਪਰਿਵਾਰਾਂ ਦੀਆਂ ਨੂੰਹਾਂ ਅਤੇ ਧੀਆਂ ਵੀ ਸ਼ਾਮਲ ਹਨ। ਇੰਨਾਂ ਵਿੱਚੋਂ ਵੀ ਵਧੇਰੇ ਗਿਣਤੀ ਪ੍ਰੋਫੈਸਰ , ਟੀਚਰ, ਸਰਕਾਰੀ ਅਫਸਰ , ਨਰਸਾਂ ਅਤੇ ਘਰੇਲੂ ਮਾਵਾਂ ਦੀ ਹੈ।

ਹਸਪਤਾਲਾਂ ਵੱਲੋਂ ਮਾਵਾਂ ਨੂੰ ਛਾਤੀ ਦਾ ਦੁੱਧ ਦਾਨ ਕਰਨ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ। ਕਈ ਮਾਵਾਂ ਜਿਹੜੀਆਂ ਆਪਣੇ ਬੱਚੇ ਲਈ ਆਪਣਾ ਦੁੱਧ ਹਸਪਤਾਲਾਂ ਵਿੱਚ ਪਰਿਜ਼ਰਬ ਕਰ ਰਹੀਆਂ ਹਨ। ਉੱਥੇ ਉਹ ਮਿਲਕ ਬੈਂਕ ਲਈ ਵੀ ਦਾਨ ਕਰ ਦਿੰਦੀਆਂ ਹਨ। ਸਭ ਤੋਂ ਪਹਿਲਾਂ ਹਿਊਮਨ ਮਿਲਕ ਬੈਂਕ ਸ਼ੁਰੂ ਕੀਤਾ ਗਿਆ ਸੀ। ਹਸਪਤਾਲ ਵਿੱਚ ਦਾਖਲ ਨਵਜੰਮੇ ਬੱਚਿਆਂ ਨੂੰ ਅਜਨਬੀ ਮਾਂ ਦਾ ਦੁੱਧ ਨਿਊ ਨੈਟਲ ਕੇਅਰ ਯੂਨਿਟ ਵੱਲੋਂ ਮੁਹੱਈਆ ਕਰਾਇਆ ਜਾਂਦਾ ਹੈ। ਡਾਕਟਰਾਂ ਦੀ ਇੱਕ ਨਵੀਂ ਖ਼ੋਜ਼  ਸਾਹਮਣੇ ਆਈ ਹੈ ਕਿ ਮਾਂ ਦਾ ਦੁੱਧ ਚੁੰਘਣ ਵਾਲੇ ਬੱਚਿਆਂ ਵਿੱਚੋਂ ਕਈਆਂ ਨੂੰ ਸਿਰ ਦਰਦ ਜਾਂ ਸਰਵਾਈਕਲ ਦੀ ਤਕਲੀਫ ਰਹਿਣ ਲੱਗ ਪੈਂਦੀ ਹੈ ਪਰ ਹਿਊਮਨ ਮਿਲਕ ਬੈਂਕ ਦਾ ਦੁੱਧ ਇਸ ਪਖੋਂ ਵੀ ਸੁਰੱਖਿਅਤ ਹੈ।

ਨੈਸ਼ਨਲ ਫੈਮਲੀ ਹੈਲਥ ਦੀ ਇੱਕ ਤਾਜ਼ਾ ਰਿਪੋਰਟ ਵਿੱਚਲੇ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਜਨਮ ਦੇ ਇੱਕ ਮਹੀਨੇ ਬਾਅਦ ਤੱਕ 33.5 ਫੀਸਦੀ ਮਾਵਾਂ ਨੇ ਹਿਊਮਨ ਮਿਲਕ ਬੈਕ ਵਿੱਚ ਆਪਣਾ ਦੁੱਧ ਜਮਾਂ ਕਰਵਾਇਆ ਸੀ ਜਦਕਿ ਚਾਲੂ ਸਾਲ ਦੇ ਪਹਿਲੇ ਅੱਧ ਤੱਕ ਇਹ ਸੰਖਿਆ ਵੱਧ ਕੇ 67.7 ਫੀਸਦੀ ਹੋ ਗਈ ਸੀ। ਹਿਊਮਨ ਮਿਲਕ ਬੈਂਕ ਇੱਕ ਨਾਨ ਪਰਾਫਿਟ ਬੈਂਕ ਹੈ। ਇੱਤੇ ਮਾਸੂਮਾਂ ਲਈ ਦੁੱਖ ਸਟੋਰ ਕੀਤਾ ਜਾਂਦਾ ਹੈ ਉਨ੍ਹਾਂ ਬੱਚਿਆਂ ਲਈ ਜਿੰਨਾਂ ਦੀਆਂ ਮਾਵਾਂ ਦੇ ਦੁੱਧ ਨਹੀਂ ਉੱਤਰਦਾ ਜਾਂ ਫਿਰ ਬਿਮਾਰ ਹੁੰਦੀਆਂ ਹਨ ਜਾਂ ਜਣੇਪੇ ਤੋਂ ਬਾਅਦ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ।

ਪੀਜੀਆਈ ਵ ਸਮੇਤ ਸ਼ਹਿਰ ਦੇ ਦੂਜੇ ਹਸਪਤਾਲਾਂ ਵਿੱਚ ਇੱਕ ਇਲੈਟ੍ਰਾਨਿਕ ਪੰਪ ਰਾਹੀਂ ਮਾਂ ਦੀ ਛਾਤੀ ਦਾ ਦੁੱਧ ਲਿਆ ਜਾਂਦਾ ਹੈ। ਦੁੱਧ ਨੂੰ ਪਰਿਜ਼ਰਬ ਕਰਨ ਤੋਂ ਪਹਿਲਾਂ ਇਸਦੀ ਮੈਡੀਕਲ ਜਾਂਚ ਹੁੰਦੀ ਹੈ। ਦੁੱਧ ਦੀ ਗੁਣਵੱਨਤਾ ਠੀਕ ਨਿਕਲਣ ‘ਤੇ ਇਸ ਨੂੰ 30 30 ਮਿਲੀਲੀਟਰ ਦੀ ਯੂਨਿਟ ਬਣਾ ਕੇ 20 ਡਿਗਰੀ ਤਾਪਮਾਨ ਵਿੱਚ ਸੁਰੱਖਿਅਤ ਰੱਖ ਲਿਆ ਜਾਂਦਾ ਹੈ ਛ ਦੁੱਧ ਲੈਣ ਤੋਂ ਮਾਵਾਂ ਦਾ ਮੈਡੀਕਲ ਜਾਂਚ ਹੁੰਦੀ ਹੈ। ਐਚਆਈਵੀ ਜਿਹੀਆਂ ਬਿਮਾਰੀਆਂ ਤੋਂ ਪੀੜਤ ਮਾਵਾਂ ਦਾਨ ਵਜੋਂ ਨਹੀਂ ਲਿਆ ਜਾਂਦਾ। ਇੱਕ ਹੋਰ ਡਾਕਟਰੀ ਖ਼ੋਜ਼ ਅਨੁਸਾਰ ਮਾਂ ਦੀ ਛਾਤੀ ਦਾ ਦੁੱਧ ਪੀਣ ਵਾਲੇ ਬੱਚਿਆਂ ਨੂੰ ਸਹਿਜੇ ਕੀਤੇ ਬਿਮਾਰੀਆਂ ਨਹੀਂ ਲੱਗਦੀਆਂ ਅਤੇ ਆਮ ਬੱਚਿਆਂ ਨਾਲੋਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ 14 ਫੀਸਦੀ ਵੱਧ ਜਾਂਦੀ ਹੈ।