‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖਿਲਾਫ ਕਈ ਦਿੱਲੀ ਦੀਆਂ ਵੱਖ-ਵੱਖ ਥਾਂਵਾ ‘ਤੇ ਕਈ ਦਿਨਾਂ ਤੋਂ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ, ਦਿੱਲੀ ਦੇ ਚਿੱਲਾ ਬਾਰਡਰ ‘ਤੇ ਕਿਸਾਨਾਂ ਨੇ ਦਿੱਲੀ ਤੋਂ ਨੋਇਡਾ ਆ ਰਹੀ ਸੜਕ ਨੂੰ ਵੀ ਰੋਕ ਦਿੱਤਾ। ਹਾਲਾਂਕਿ, ਕਾਫੀ ਕੋਸ਼ਿਸ਼ਾਂ ਤੋਂ ਬਾਅਦ ਪੁਲਿਸ ਨੇ ਨਾ ਸਿਰਫ ਕਿਸਾਨਾਂ ਨੂੰ ਉਥੋਂ ਹਟਾ ਦਿੱਤਾ, ਬਲਕਿ ਦਿੱਲੀ ਤੋਂ ਨੋਇਡਾ ਆਉਣ ਵਾਲੀ ਸੜਕ ‘ਤੇ ਬੈਠੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਕਿਸਾਨ ਚਿੱਲਾ ਬਾਰਡਰ ‘ਤੇ ਦਿੱਲੀ ਤੋਂ ਨੋਇਡਾ ਆ ਰਹੀ ਰੋਡ ਨੂੰ ਬਲਾਕ ਕਰਕੇ ਖੁਦ ਸੜਕ ‘ਤੇ ਬੈਠ ਗਏ, ਜਿਸ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਅਤੇ ਜਲਦੀ ਹੀ ਕਿਸਾਨਾਂ ਨੂੰ ਸੜਕ ਤੋਂ ਹਟਾ ਦਿੱਤਾ।
ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਬੱਸ ਵਿੱਚ ਬਿਠਾ ਦਿੱਤਾ ਹਾਲਾਂਕਿ, ਇਸ ਸਮੇਂ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਧੱਕਾਮੁੱਕੀ ਵੀ ਹੋਈ, ਦੱਸਣਯੋਗ ਹੈ ਕਿ ਪਿਛਲੇ 20 ਦਿਨਾਂ ਤੋਂ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚਿੱਲਾ ਬਾਰਡਰ ਉੱਤੇ ਬੈਠੇ ਹਨ।
ਅੱਜ ਭਾਰਤੀ ਕਿਸਾਨ ਯੂਨੀਅਨ ਅੰਬਾਵਤ ਦੇ ਸੈਂਕੜੇ ਕਿਸਾਨ ਚਿੱਲਾ ਬਾਰਡਰ ‘ਤੇ ਪ੍ਰਦਰਸ਼ਨ ਲਈ ਪਹੁੰਚੇ, ਇਹ ਵੇਖਦਿਆਂ ਹੀ ਪੁਲਿਸ ਪਹਿਲਾਂ ਤੋਂ ਹੀ ਚੌਕਸ ਸੀ ਅਤੇ ਜਿਵੇਂ ਹੀ ਹੰਗਾਮਾ ਸ਼ੁਰੂ ਹੋਇਆ, ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਰਾਹ ਖੋਲ੍ਹ ਦਿੱਤਾ।