India

ਯਾਤਰੀ ਨੇ IndiGO Flight ਦੇ ਕਪਤਾਨ ਦੇ ਜੜਿਆ ਥੱਪੜ, 13 ਘੰਟੇ ਲੇਟ ਸੀ ਜਹਾਜ਼, Video ਹੋਈ Viral

The angry passenger beat the captain of the Indigo flight, the flight was delayed for 13 hours, the video went viral.

ਦਿੱਲੀ : ਧੁੰਦ ਕਾਰਨ ਉਡਾਣਾਂ ਲੇਟ ਹੋਣ ਦਾ ਅਸਰ ਯਾਤਰੀਆਂ ‘ਤੇ ਪੈ ਰਿਹਾ ਹੈ। ਦੇਸ਼ ਦੀਆਂ ਸਭ ਤੋਂ ਵੱਡੀਆਂ ਘਰੇਲੂ ਉਡਾਣਾਂ ਵਿੱਚੋਂ ਇੱਕ, ਇੰਡੀਗੋ ਵਿਰੁੱਧ ਸੋਸ਼ਲ ਮੀਡੀਆ ਪਲੇਟਫ਼ਾਰਮਾਂ ‘ਤੇ ਸ਼ਿਕਾਇਤਾਂ ਦੇ ਢੇਰ ਲੱਗ ਰਹੇ ਹਨ। X.com ਤੋਂ ਲੈ ਕੇ Linkedin ਤੱਕ ਇੰਡੀਗੋ ਪ੍ਰਤੀ ਲੋਕਾਂ ਦਾ ਗ਼ੁੱਸਾ ਸਾਹਮਣੇ ਆ ਰਿਹਾ ਹੈ। ਇਸ ਦੌਰਾਨ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। X (ਪਹਿਲਾਂ ਟਵਿੱਟਰ) ‘ਤੇ Capt_ck ਹੈਂਡਲ ਨਾਲ ਸ਼ੇਅਰ ਕੀਤੇ ਗਏ ਵੀਡੀਓ ‘ਚ ਯਾਤਰੀ ਨੂੰ ਪਾਇਲਟ ਨੂੰ ਥੱਪੜ ਮਾਰਦੇ ਦੇਖਿਆ ਜਾ ਸਕਦਾ ਹੈ।

ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਇੱਕ ਯਾਤਰੀ ਨੇ ਜਹਾਜ਼ ਦੇ ਅੰਦਰ ਪਾਇਲਟ ਨੂੰ ਥੱਪੜ ਮਾਰਿਆ ਜਦੋਂ ਉਹ ਫਲਾਈਟ ਲੇਟ ਹੋਣ ਦਾ ਐਲਾਨ ਕਰ ਰਿਹਾ ਸੀ। ਇਹ ਵਿਅਕਤੀ ਪਿਛਲੀ ਕਤਾਰ ਤੋਂ ਦੌੜਦਾ ਆਇਆ ਅਤੇ ਕੈਪਟਨ ਨੂੰ ਥੱਪੜ ਮਾਰਿਆ… ਅਵਿਸ਼ਵਾਸਯੋਗ।”

ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪੁਲਿਸ ਨੇ ਇੰਡੀਗੋ ਏਅਰਲਾਈਨਜ਼ ਦੇ ਪਾਇਲਟ ਨੂੰ ਥੱਪੜ ਮਾਰਨ ਵਾਲੇ ਯਾਤਰੀ ਦੀ ਪਛਾਣ ਕਰ ਲਈ ਹੈ। ਉਸ ਯਾਤਰੀ ਦੀ ਪਛਾਣ ਸਾਹਿਲ ਕਟਾਰੀਆ ਵਜੋਂ ਹੋਈ ਹੈ। ਏਅਰਪੋਰਟ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਏਅਰਪੋਰਟ ਪੁਲਿਸ ਮੁਤਾਬਕ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਨੰਬਰ 6ਈ 2175 ਨੇ ਦਿੱਲੀ ਏਅਰਪੋਰਟ ਤੋਂ ਗੋਆ ਲਈ ਰਵਾਨਾ ਹੋਣਾ ਸੀ। ਕੁਝ ਕਾਰਨਾਂ ਕਰਕੇ ਇਹ ਫਲਾਈਟ ਕਰੀਬ 13 ਘੰਟੇ ਲੇਟ ਹੋਈ। ਜਦੋਂ ਪਾਇਲਟ ਨੇ ਜਹਾਜ਼ ‘ਚ ਦੇਰੀ ਹੋਣ ਬਾਰੇ ਯਾਤਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਯਾਤਰੀ ਸਾਹਿਲ ਕਟਾਰੀਆ ਨੇ ਪਾਇਲਟ ਨੂੰ ਥੱਪੜ ਮਾਰ ਦਿੱਤਾ। ਇਹ ਘਟਨਾ ਐਤਵਾਰ ਸ਼ਾਮ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ।