‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕਨ ਅਦਾਕਾਰਾ ਅਤੇ ਮਾਡਲ ਸ਼ਾਂਟੇਲ ਪਿਛਲੇ ਅੱਠ ਸਾਲ ਤੋਂ ਬੈੱਡ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਹੀ ਹੈ। ਕਾਰਨ ਕੀ ਹੈ, ਇਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਸ ਅਭਿਨੇਤਰੀ ਦੀ ਇਹ ਹਾਲਤ ਹੈ ਕਿ ਨਾ ਤਾਂ ਉਹ ਅਪਣਾ ਸ਼ਰੀਰ ਹਿਲਾ ਸਕਦੀ ਹੈ ਤੇ ਨਾ ਹੀ ਕਿਸੇ ਨਾਲ ਗੱਲ ਕਰ ਸਕਦੀ ਹੈ। ਉਸਦੀਆਂ ਸਿਰਫ ਅੱਖਾਂ ਹੀ ਇਸ਼ਾਰਾ ਕਰਕੇ ਦੱਸ ਸਕਦੀਆਂ ਹਨ ਕਿ ਉਸਨੂੰ ਕਿਸ ਚੀਜ਼ ਦੀ ਲੋੜ ਹੈ। ਸ਼ਾਂਟੇਲ ਨਾਂ ਦੀ ਇਸ ਅਦਾਕਾਰਾਂ ਨੇ ਪੀਨਟ ਬਟਰ ਬਿਸਕੁੱਟ ਖਾਧੇ ਸੀ, ਜਿਸ ਤੋਂ ਬਾਅਦ ਉਸਦੀ ਇਹ ਹਾਲਤ ਹੋ ਗਈ ਹੈ।
ਬਰੇਨ ਡੈਮੈਂਜ ਦੀ ਹੋਈ ਸ਼ਿਕਾਰ
ਸ਼ਾਂਟੇਲ ਨੂੰ ਪੀਨਟ ਬਟਰ ਤੋਂ ਐਲਰਜੀ ਹੋਣ ਕਾਰਨ ਇਸ ਹਾਲਤ ਵਿੱਚ ਦਿਨ ਕੱਟਣੇ ਪੈ ਰਹੇ ਹਨ। ਫਿਲਹਾਲ ਸ਼ਾਟੇਲ ਨੂੰ ਇਸ ਹਾਲਤ ਵਿੱਚ ਪਹੁੰਚਾਉਣ ਲਈ ਕੰਪਨੀ ਨੂੰ ਜਿੰਮੇਦਾਰ ਮੰਨਦੇ ਹੋਏ ਕੋਰਟ ਨੇ ਪੀੜਤ ਲੜਕੀ ਨੂੰ 29.5 ਮਿਲੀਅਨ ਡਾਲਰਸ ਯਾਨੀ ਲਗਭਗ 222 ਕਰੋੜ ਰੁਪਏ ਦਾ ਮੈਡੀਕਲ ਖ਼ਰਚਾ ਦੇਣ ਦਾ ਫੈਸਲਾ ਸੁਣਾਇਆ ਹੈ।
2013 ਵਿੱਚ ਵਾਪਰੀ ਸੀ ਇਹ ਘਟਨਾ
ਸ਼ਾਂਟੇਲ ਦੇ ਨਾਲ ਇਹ ਹਾਦਸਾ ਸਾਲ 2013 ਵਿਚ ਹੋਇਆ ਜਦ ਉਹ ਲਾਸ ਵੇਗਾਸ ਵਿਚ ਮੈਜਿਕ ਫੈਸ਼ਨ ਟਰੇਡ ਸ਼ੋਅ ਵਿਚ ਮਾਡਲਿੰਗ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਇੱਕ ਦੋਸਤ ਤਾਰਾ ਨੇ ਉਨ੍ਹਾਂ ਨੂੰ ਦਹੀ ਦੇ ਸਵਾਦ ਵਰਗਾ ਯੋਗਰਟ ਅਤੇ ਪ੍ਰੈਟਜੈਲ ਖਾਣ ਲਈ ਆਫਰ ਕੀਤਾ। ਇਹ ਪ੍ਰੈਟਜੈਲ ਇੱਕ ਤਰ੍ਹਾਂ ਦਾ ਬਿਸਕੁੱਟ ਵਾਂਗ ਹੁੰਦਾ ਹੈ ਤੇ ਇਸ ਵਿਚ ਪੀਨਟ ਬਟਰ ਵੀ ਹੁੰਦਾ ਹੈ। ਅਦਾਕਾਰਾ ਸ਼ਾਂਟੇਲ ਨੂੰ ਪੀਨਟ ਬਟਰ ਤੋਂ ਬਹੁਤ ਐਲਰਜੀ ਸੀ, ਪਰ ਉਸਨੂੰ ਨਹੀਂ ਪਤਾ ਸੀ ਕਿ ਪ੍ਰੈਟਜੈਲ ਵਿਚ ਪੀਨਟ ਬਟਰ ਵੀ ਹੈ। ਇਹ ਖਾਣ ਤੋਂ ਬਾਅਦ ਸ਼ਾਂਟੇਲ ਇਸ ਤਰਸਯੋਗ ਹਾਲਤ ਵਿੱਚ ਪਹੁੰਚ ਗਈ।