ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਪਹਿਲਾ ਸਿਆਸੀ ਗਠਜੋੜ ਬਣ ਗਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਇਕੱਠੇ ਹੋ ਗਏ ਹਨ। ਬਸਪਾ ਹਰਿਆਣਾ ਦੀਆਂ 90 ਵਿੱਚੋਂ 37 ਸੀਟਾਂ ‘ਤੇ ਚੋਣ ਲੜੇਗੀ। ਗਠਜੋੜ ਦੇ ਨੇਤਾ ਅਭੈ ਚੌਟਾਲਾ ਹੋਣਗੇ। ਗਠਜੋੜ ਦਾ ਐਲਾਨ ਕਰਦਿਆਂ ਅਭੈ ਚੌਟਾਲਾ ਨੇ ਕਿਹਾ ਕਿ ਇਹ ਗਠਜੋੜ ਸੁਆਰਥ ਲਈ ਨਹੀਂ ਸਗੋਂ ਲੋਕਾਂ ਦੀ ਇੱਛਾ ਅਨੁਸਾਰ ਕੀਤਾ ਗਿਆ ਹੈ। ਭਾਜਪਾ ਅਤੇ ਕਾਂਗਰਸ ਨੇ ਦੇਸ਼ ਨੂੰ ਲੁੱਟਿਆ ਹੈ।
ਚੌਟਾਲਾ ਨੇ ਕਿਹਾ ਕਿ ਅਸੀਂ ਗੈਰ-ਭਾਜਪਾ ਅਤੇ ਗੈਰ-ਕਾਂਗਰਸੀ ਗਠਜੋੜ ਬਣਾ ਕੇ ਸਰਕਾਰ ਬਣਾਵਾਂਗੇ। ਇਸ ਦੇ ਨਾਲ ਹੀ ਬਸਪਾ ਦੇ ਰਾਸ਼ਟਰੀ ਸੰਯੋਜਕ ਅਤੇ ਮਾਇਆਵਤੀ ਦੇ ਉਤਰਾਧਿਕਾਰੀ ਆਕਾਸ਼ ਆਨੰਦ ਨੇ ਕਿਹਾ ਕਿ ਜੇਕਰ ਸਰਕਾਰ ਬਣੀ ਤਾਂ ਅਭੈ ਚੌਟਾਲਾ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਇਹ ਗਠਜੋੜ ਸਿਰਫ਼ ਵਿਧਾਨ ਸਭਾ ਚੋਣਾਂ ਤੱਕ ਸੀਮਤ ਨਹੀਂ ਰਹੇਗਾ, ਬਾਕੀ ਚੋਣਾਂ ਵੀ ਇਕੱਠੀਆਂ ਲੜੀਆਂ ਜਾਣਗੀਆਂ। ਆਕਾਸ਼ ਨੇ ਦੱਸਿਆ ਕਿ ਮਾਇਆਵਤੀ ਅਤੇ ਅਭੈ ਚੌਟਾਲਾ ਦੀ 6 ਜੁਲਾਈ ਨੂੰ ਮੀਟਿੰਗ ਹੋਈ ਸੀ।
ਇਹ ਵੀ ਪੜ੍ਹੋ – ਸਰਕਾਰੀ ਆਈ.ਟੀ.ਆਈ. ਮੇਹਰਚੰਦ ’ਚ ਵੱਖ-ਵੱਖ ਕੋਰਸਾਂ ਲਈ ਦਾਖ਼ਲਾ ਸ਼ੁਰੂ