ਅੰਮ੍ਰਿਤਸਰ : ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੱਜ ਲੋਕਾਂ ਨੂੰ ਜੱਦੋ ਜਹਿਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ਤੋਂ ਗੋਲੀਬਾਰੀ ਦੀਆਂ ਅਤੇ ਪੁਲਿਸ ਨਾਲ ਝੜਪ ਦੀਆਂ ਘਟਵਾਨਾਂ ਸਾਹਮਣੇ ਆਈਆਂ ਹਨ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ‘ਤੇ ਸਵਾਲ ਚੁੱਕੇ ਹਨ।
ਚੀਮਾ ਨੇ ਕਿਹਾ ਕਿ ਲੰਘੇ ਕੱਲ੍ਹ ਅਕਾਲੀ ਦਲ ਵੱਲੋਂ ਸੂਬੇ ਦੇ ਚੋਣ ਕਮਿਸ਼ਨ ਦੇ ਕੋਲ ਖਦਸ਼ੇ ਜ਼ਾਹਰ ਕੀਤਾ ਗਏ ਸਨ ਕਿ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦਾਖ਼ਲ ਕਰਨ ਤੋਂ ਰੋਕਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਅੱਜ ਭਗਵੰਤ ਮਾਨ ਦੀ ਸਰਕਾਰ ਦੀ ਛਹਿ ‘ਤੇ ਲੋਕਤੰਤਰ ਦੇ ਕਤਲ ਹੋ ਰਿਹਾ ਹੈ।
ਉਨ੍ਹਾਂ ਨੇ ਅੱਜ ਨਾਮਜ਼ਦਗੀਆਂ ਭਰਨ ਦੌਰਾਨ ਹੋਈਆਂ ਘਟਵਾਨਾਂ ਬਾਰੇ ਦੱਸਦਿਆਂ ਕਿਹਾ ਕਿ ਮੋਗਾ ਵਿੱਚ ਅੱਜ ਗੋਲ਼ੀਬਾਰੀ ਹੋਈ ਅਤੇ ਉਮੀਦਵਾਰਾਂ ਦੇ ਕਾਗਜ਼ਾ ਨੂੰ ਪਾੜ ਕੇ ਸੜਕ ਦੇ ਖਿਲਾਰਿਆਂ ਹੋਇਆ ਹੈ ਅਤੇ ਪ੍ਰਸਾਸ਼ਨ ਨਾਮ ਦੀ ਉੱਥੇ ਕੋਈ ਵੀ ਚੀਜ਼ ਨਹੀਂ ਹੈ।
ਧਰਮਕੋਟ ਦੀ ਘਟਨਾ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਔਰਤ ਦੇ ਨਾਮਜ਼ਦਗੀ ਪੱਤਰ ਖੋਹੇ ਜਾ ਰਹੇ ਹਨ। ਚੀਮਾ ਨੇ ਦੋਸ਼ ਲਗਾਇਆ ਕਿ ਨਾਮਜ਼ਦਗੀਆਂ ਭਰਨ ਵਾਲਿਆਂ ਨੂੰ ਖਿੱਚ-ਥੂਹ ਕੇ ਥਾਣੇ ਲਿਜਾਇਆ ਗਿਆ ਤਾਂ ਜੋ ਉਹ ਆਪਣੀ ਨਾਮਜ਼ਦਗੀ ਨਾ ਭਰ ਸਕਣ।
ਮਜੀਠਾ ਹਲਕੇ ਦੀ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸ਼ਰੇਆਮ ਗੁੰਡਾਗਰਦੀ ਕਰ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਚਹੇਤੇ ਪਿਛਲੀਆਂ ਖਿੜਕੀਆਂ ਰਾਹੀਂ ਅੰਦਰ ਦਾਖ਼ਲ ਹੋ ਨਾਮਜਦਗੀਆਂ ਦਾਖ਼ਲ ਕਰ ਰਹੇ ਹਨ ਅਤੇ ਬਾਕੀਆਂ ਨੂੰ ਦਫ਼ਤਰ ਦੇ ਨੇੜੇ ਵੀ ਨਹੀਂ ਖੜ੍ਹਨ ਦਿੱਤਾ ਜਾ ਰਿਹਾ।
ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿੱਚ ਅਜਿਹੀ ਕੋਈ ਥਾਂ ਨਹੀਂ ਜਿੱਥੇ ਕੋਈ ਘਟਨਾ ਨਾ ਹੋਈ ਹੋਵੇ। ਉਨ੍ਹਾਂ ਨੇ ਪੰਜਾਬ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਜਿੱਥੇ ਕੋਈ ਕਿਸੇ ਤਰਾਂ ਦੀ ਘਟਨਾ ਵਾਪਰੀ ਹੈ ਉੱਥੇ ਮੌਜੂਦ ਅਧਿਕਾਰੀਆਂ ਖ਼ਿਲਾਫ਼ ਸ਼ਖਤ ਐਕਸ਼ਨ ਲਿਆ ਜਾਵੇ ਅਤੇ ਜਿਨ੍ਹਾਂ ਉਮੀਦਵਾਰਾਂ ਦੇ ਕਾਗਜ਼ ਪਾੜੇ ਗਏ ਹਨ ਉਨ੍ਹਾਂ ਨੂੰ ਹੋਰ ਸਮਾਂ ਦਿੱਤਾ ਜਾਵੇ।