ਅਕਾਲੀ ਦਲ ਸੁਧਾਰ ਲਹਿਰ ਨੇ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਿਆ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਬਰਾੜ ਨੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੇ ਗਏ ਅਸਤੀਫੇ ’ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਦੋਂ ਅਸਤੀਫਾ ਦਿੱਤਾ ਗਿਆ ਤਾਂ ਇੱਕ ਸ਼ਬਦ ਵੀ ਪ੍ਰਧਾਨ ਵੱਲੋਂ ਨਹੀਂ ਕਿਹਾ ਗਿਆ। ਉਨ੍ਹਾਂ ਨੇ ਕਿਹਾ ਕਿ ਸਿੰਘ ਸਾਹਿਬਾਨਾਂ ਦੇ ਹੱਕ ’ਚ ਪ੍ਰਧਾਨ ਨੇ ਆਪਣਾ ਸਟੈਂਡ ਕਿਉਂ ਨਹੀਂ ਲਿਆ।
ਬਰਾੜ ਮੇ ਕਿਹਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆਪਣੇ ਦਥੋਦਾਰ ਦੇ ਹੱਕ ਨਹੀਂ ਖੜ੍ਹ ਸਕਦੇ ਤਾਂ ਉਹ ਸਾਰੀ ਸਿੱਖ ਕੌਮ ਦੇ ਹੱਕ ‘ਚ ਕਿੱਥੋਂ ਖੜ੍ਹੇ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਬਿਨਾ ਦਸਤਾਰ ਤੋਂ ਲਾਈਵ ਹੋ ਕੇ ਜਥੇਕਾਰ ਸਾਹਿਬਾਨ ਨਾਲ ਖੜ੍ਹਨ ਦੀ ਬਜਾਏ ਉਨ੍ਹਾਂ ਨੂੰ ਪਾਠ ਪੜ੍ਹਾਇਆ ਗਿਆ ਅਤੇ ਆਪਣਾ ਸਟੈਂਡ ਕਲੀਅਰ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿ ਧਾਮੀ ਸਾਬ੍ਹ ਨੇ ਨਾ ਤਾਂ ਵਲਟੋਹਾ ਦੇ ਖ਼ਿਲਾਫ ਕੁਝ ਬੋਲਿਆ ਅਤੇ ਨਾ ਹੀ ਜਥੇਦਾਰ ਸਾਹਿਬਾਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦਾ ਸੋਸ਼ਲ ਮੀਡੀਆ ਸਾਡੀ ਕਿਰਦਾਰਕੁਸ਼ੀ ਕਰ ਰਿਹਾ ਹੈ, ਨਾ ਧਾਮੀ ਉਸ ਮਾਮਲੇ ਖ਼ਿਲਾਫ਼ ਕੁਝ ਬੋਲੇ।
ਬਰਾੜ ਨੇ ਕਿਹਾ ਕਿ ਦੋਸ਼ ਲਗਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਕ ਧੜੇ, ਇੱਕ ਪਰਿਵਾਰ ਦਾ ਖਿਆਲ ਰੱਖ ਕੇ ਜਥੇਦਾਰ ਸਾਹਿਬਾਨਾਂ ਦੇ ਹੱਕ ’ਚ ਇੱਕ ਸ਼ਬਦ ਨਹੀਂ ਬੋਲੇ। ਉਨਾਂ ਨੇ ਦੋਸ਼ ਲਗਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪਾਲਣਾ ਕਰਵਾਉਂਦਾ ਪਰ ਕਈ ਹੁਕਮਮਾਨੇ ਕਮੇਟੀ ਵੱਲੋਂ ਪਾਸ ਹੀ ਨਹੀਂ ਕਰਵਾਏ ਗਏ।
ਉਨ੍ਹਾਂ ਨੇ ਕਿਹਾ ਕਿ ਬਲਵੰਤ ਸਿੰਘ ਰਾਜੇਆਣਾ ਮਾਮਲੇ ‘ਚ ਸਿੰਘ ਸਾਹਿਬਾਨ ਨੇ ਹੁਕਮ ਜਾਰੀ ਕੀਤਾ ਸਨ ਕਿ ਬੰਦੀ ਸਿੰਘਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਰੂਪ ਰੇਖਾ ਤਿਆਰ ਕਰੇ ਤਾਂ ਜੋ ਇਸ ਮਾਮਲੇ ਨੂੰ ਕਿਸੇ ਅਨਜ਼ਾਮ ਕੱਤ ਲਿਜਾਇਆ ਜਾ ਸਕੇ ਅਤੇ ਬੰਦੀ ਸਿੰਘਾਂ ਦੇ ਰਿਹਾਈ ਦੇ ਹੱਕ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਤ ਰੋਸ ਮਾਰਚ ਕੀਤਾ ਜਾਣਾ ਸੀ ਜੋ ਰੱਦ ਕਰ ਦਿੱਤਾ ਗਿਆ। ਉਨ੍ਹਾਂ ਨੇ ਸਵਾਲ ਕੀਤਾ ਕਿ ਕਿਸ ਦੇ ਕਹਿਣ ’ਤੇ ਉਸ ਮਾਰਚ ਨੂੰ ਰੱਦ ਕੀਤਾ ਗਿਆ ਪ੍ਰਧਾਨ ਉਸਦਾ ਦਵਾਬ ਦੇਣ।
ਸੁਖਬੀਰ ਬਾਦਲ ਤਨਖਾਹੀਆਂ ਹੋਣ ਦੇ ਬਾਵਜੂਦ ਮੀਟਿੰਗਾਂ ਕਿਵੇਂ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ SGPC ਮੈਂਬਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਜਥੇਦਾਰਾਂ ਦੀ ਨਿਯੁਕਤੀ ਅਤੇ ਹਟਾਉਣ ਦੀ ਪ੍ਰਕਿਰਿਆ ਤੈਅ ਹੋਵੇ। ਉਨ੍ਹਾਂ ਨੇ ਕਿਹਾ ਕਿ ਸਿੰਘ ਸਾਹਿਬਾਨਾਂ ਦੇ ਹੱਕ ’ਚ ਪ੍ਰਧਾਨ ਨੇ ਆਪਣਾ ਸਟੈਂਡ ਕਿਉਂ ਨਹੀਂ ਲਿਆ।