Punjab

ਪੰਜਾਬ ‘ਚ ਪ੍ਰਦੂਸ਼ਣ ਨੇ ਮਚਾਇਆ ਕਹਿਰ! ਰਾਜਧਾਨੀ ‘ਚ ਵੀ ਬੁਰੇ ਹਾਲਾਤ

ਬਿਉਰੋ ਰਿਪੋਰਟ – ਪੰਜਾਬ (Punjab) ਅਤੇ ਰਾਜਧਾਨੀ ਚੰਡੀਗੜ੍ਹ (Chandigarh) ਦੀ ਹਵਾ ਲਗਾਤਾਰ ਵਿਗੜ ਰਹੀ ਹੈ। ਹਾਲਾਤ ਇੱਥੋਂ ਤੱਕ ਵਿਗੜ ਗਏ ਹਨ ਹੁਣ ਚੰਡੀਗੜ੍ਹ ਨੂੰ ਰੈੱਡ ਜੋਨ ਵਿਚ ਗਿਣਿਆ ਜਾ ਰਿਹਾ ਹੈ। ਅੰਮ੍ਰਿਤਸਰ ਵਿਚ ਏਅਰ ਕੁਆਲਿਟੀ ਇੰਡੈਕਸ 200 ਤੋਂ ਉਪਰ ਮਾਪਿਆ ਗਿਆ ਹੈ ਅਤੇ ਇਸ ਨੂੰ ਔਰੇਂਜ ਜ਼ੋਨ ਵਿਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ, ਜਿੱਥੇ ਵਿਜ਼ੀਬਿਲਟੀ ਜ਼ੀਰੋ ‘ਤੇ ਪਹੁੰਚ ਗਈ ਹੈ।

ਪੰਜਾਬ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਨੇ ਸੂਬੇ ਦੇ ਕਈ ਸ਼ਹਿਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਔਸਤ ਏਅਰ ਕੁਆਲਿਟੀ ਇੰਡੈਕਸ (AQI) ਦੇ ਅੰਕੜੇ ਦੱਸਦੇ ਹਨ ਕਿ ਰਾਜ ਦੇ ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ਤੱਕ ਪਹੁੰਚ ਗਿਆ ਹੈ। ਪ੍ਰਦੂਸ਼ਣ ਦੇ ਪੱਧਰ ਨੂੰ ਦੇਖਦਿਆਂ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਚੈੱਕ ਕਰਨ ਲਈ ਅੰਮ੍ਰਿਤਸਰ, ਬਠਿੰਡਾ, ਜਲੰਧਰ, ਖੰਨਾ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਪਟਿਆਲਾ ਅਤੇ ਰੂਪਨਗਰ ਵਿੱਚ 8 ਕੇਂਦਰ ਬਣਾਏ ਗਏ ਹਨ। ਇਹਨਾਂ 8 ਕੇਂਦਰਾਂ ਵਿੱਚੋਂ, 5 ਵਿੱਚ 200 ਤੋਂ ਵੱਧ AQI ਹੈ, ਜਦੋਂ ਕਿ ਤਿੰਨ ਕੇਂਦਰਾਂ ਵਿੱਚ AQI 140 ਤੋਂ 179 ਦੇ ਵਿਚਕਾਰ ਹੈ।

ਦੱਸ ਦੇਈਏ ਕਿ ਇਨ੍ਹਾਂ ਦਿਨਾਂ ਵਿਚ ਉੱਤਰ ਭਾਰਤ ਵਿਚ ਅਜਿਹੀ ਹੀ ਸਥਿਤੀ ਬਣਦੀ ਹੈ ਅਤੇ ਇਸ ਵਾਰ ਪੰਜਾਬ ਦੀ ਹਵਾ ਦੀ ਗੁਣਵੱਤਾ ਬਹੁਤ ਮਾੜੀ ਹਾਲਤ ਵਿਚ ਹੈ।

ਇਹ ਵੀ ਪੜ੍ਹੋ – ਘਰ ‘ਚ ਫਟਿਆ ਗੈਸ ਸਿੰਲਡਰ! ਵਾਪਰੀਆਂ ਵੱਡਾ ਹਾਦਸਾ