India Punjab

ਰਾਘਵ ਚੱਡਾ ਨੇ ਰਾਜ ਸਭਾ ‘ਚ ਕੀਤੀ ਅਨੋਖੀ ਮੰਗ, ਨੌਜਵਾਨਾਂ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ

ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ (AAP) ਦੇ ਰਾਜ ਸਭਾ ਮੈਂਬਰ ਰਾਘਵ ਚੱਡਾ (Raghav Chadda) ਨੇ ਰਾਜ ਸਭਾ ਵਿੱਚ ਨੌਜਵਾਨਾਂ ਦੀ ਸਿਆਸਤ ਵਿੱਚ ਭਾਗੀਦਾਰੀ ਨੂੰ ਲੈ ਕੇ ਮੁੱਦਾ ਚੁੱਕਿਆ ਹੈ। ਰਾਘਵ ਚੱਡਾ ਨੇ ਵੱਡੀ ਮੰਗ ਕਰਦਿਆਂ ਕਿਹਾ ਕਿ ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਲੜਨ ਲਈ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਨੌਜਵਾਨ 21 ਸਾਲ ਦੀ ਉਮਰ ਵਿੱਚ ਚੋਣ ਲੜਨਾ ਚਾਹੁਣ ਉਨ੍ਹਾਂ ਨੂੰ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇ। ਰਾਘਵ ਚੱਡਾ ਨੇ ਕਿਹਾ ਕਿ ਜੇਕਰ 18 ਸਾਲ ਦਾ ਨੌਜਵਾਨ ਵੋਟ ਪਾ ਕੇ ਆਪਣੀ ਸਰਕਾਰ ਚੁਣ ਸਕਦਾ ਹੈ ਤਾਂ ਉਹ 21 ਸਾਲ ਦੀ ਉਮਰ ਵਿੱਚ ਚੋਣ ਕਿਉਂ ਨਹੀਂ ਲੜ ਸਕਦਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜਨ ਲਈ ਉਮਰ ਦੀ ਸੀਮਾ ਘਟਾਇਆ ਜਾਵੇ।

ਰਾਘਵ ਚੱਡਾ ਨੇ ਕਿਹਾ ਕਿ ਭਾਰਤ ਵਿੱਚ 65 ਫੀਸਜੀ ਆਬਾਦੀ 35 ਸਾਲ ਉਮਰ ਤੋਂ ਘੱਟ ਦੀ ਹੈ ਅਤੇ ਲਗਭਗ 50 ਫੀਸਦ ਆਬਾਦੀ 25 ਸਾਲ ਤੋਂ ਘੱਟ ਦੀ ਹੈ। ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਕੀ ਸਾਡੇ ਚੁਣੇ ਹੋਏ ਨੁਮਾਇੰਦੇ ਵੀ ਇਨੇ ਨੌਜਵਾਨ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲ ਲੋਕ ਸਭਾ ਚੋਣ ਹੋਈ ਤਾਂ ਪਹਿਲੀ ਲੋਕ ਸਭਾ ਵਿੱਚ 26 ਫੀਸਦੀ ਦੇ ਕਰੀਬ ਮੈਂਬਰ 40 ਸਾਲ ਤੋਂ ਘੱਟ ਉਮਰ ਦੇ ਸਨ ਪਰ ਹੁਣ ਹੋਈ ਚੋਣ ਵਿੱਚ ਸਿਰਫ 12 ਫੀਸਦ ਮੈਂਬਰ ਹੀ 40 ਸਾਲ ਤੋਂ ਘੱਟ ਉਮਰ ਦੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿਚ ਨੌਜਵਾਨਾਂ ਦੀ ਭੂਮਿਕਾ ਨੂੰ ਵਧਾਉਣ ਦੀ ਲੋੜ ਹੈ, ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਉਹ ਇਹ ਸੁਝਾਅ ਲੈ ਕੇ ਆਏ ਹਨ। 

ਇਹ ਵੀ ਪੜ੍ਹੋ –   ਸੰਤ ਸੀਚੇਵਾਲ ਨੇ ਸੰਸਦ ‘ਚ ਪੰਜਾਬ ਦੇ ਮੁੱਦੇ ਉਠਾਏ, ਰਾਜ ਸਭਾ ‘ਚ ਚੁੱਕੇ 14 ਸਵਾਲ