ਮਸ਼ਹੂਰ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ'(Tarak mehta ka oolta chasma) ਵਿੱਚ ਰੋਸ਼ਨ ਸਿੰਘ ਸੋਢੀ (Roshan singh Sodhi) ਦੀ ਭੂਮਿਕਾ ਲਈ ਮਸ਼ਹੂਰ ਗੁਰੂਚਰਨ ਸਿੰਘ (Gurcharan singh) ਲਾਪਤਾ (Missing) ਹੈ। ਇਸ ਦੀ ਸ਼ਿਕਾਇਤ ਉਸ ਦੇ ਪਿਤਾ ਨੇ ਪੁਲਿਸ ਨੂੰ ਕੀਤੀ ਹੈ। ਇਸ ਖ਼ਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਗੁਰਚਰਨ ਸਿੰਘ ਭਾਰਤੀ ਟੈਲੀਵਿਜ਼ਨ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਹੈ।
ਉਸ ਨੂੰ ਆਖਰੀ ਵਾਰ 22 ਅਪ੍ਰੈਲ ਨੂੰ ਦਿੱਲੀ ਹਵਾਈ ਅੱਡੇ (Delhi airport) ‘ਤੇ ਦੇਖਿਆ ਗਿਆ ਸੀ, ਗੁਰੂਚਰਨ ਸਿੰਘ ਮੁੰਬਈ ਲਈ ਫਲਾਈਟ ਫੜਨ ਵਾਲਾ ਸੀ ਪਰ ਉਹ ਆਪਣੇ ਘਰ ਨਹੀਂ ਪਹੁੰਚਿਆ। ਉਸ ਦੇ ਲਾਪਤਾ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਉਸ ਦੀ ਕਾਫ਼ੀ ਚਿੰਤਾ ਕੀਤੀ ਜਾ ਰਹੀ ਹੈ ਕਿਉਂਕਿ ਉਸ ਨੂੰ ਮਾਨਸਿਕ ਤੌਰ ‘ਤੇ ਸਥਿਰ ਦੱਸਿਆ ਜਾ ਰਿਹਾ ਹੈ। ਉਸ ਦਾ ਫੋਨ ਵੀ ਨਹੀਂ ਲੱਗ ਰਿਹਾ ਹੈ।
ਗੁਰੂਚਰਨ ਸਿੰਘ ਦੇ ਪਿਤਾ ਵੱਲੋਂ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ “ਮੇਰਾ ਪੁੱਤਰ ਗੁਰੂਚਰਨ ਸਿੰਘ, ਜਿਸ ਦੀ ਉਮਰ 50 ਸਾਲ ਹੈ, ਉਹ 22 ਅਪ੍ਰੈਲ ਨੂੰ ਸਵੇਰੇ 8:30 ਵਜੇ ਮੁੰਬਈ ਜਾਣ ਲਈ ਨਿਕਲਿਆ ਸੀ। ਉਹ ਹਵਾਈ ਅੱਡੇ ‘ਤੇ ਫਲਾਈਟ ਫੜਨ ਲਈ ਗਿਆ ਸੀ। ਪਰ ਉਹ ਘਰ ਨਹੀਂ ਪਰਤਿਆ ਅਤੇ ਨਾ ਹੀ ਉਸ ਦਾ ਫੋਨ ਲੱਗ ਰਿਹਾ ਹੈ, ਉਹ ਮਾਨਸਿਕ ਤੌਰ ‘ਤੇ ਸਥਿਰ ਹੈ ਅਤੇ ਅਸੀਂ ਉਸ ਨੂੰ ਲੱਭ ਰਹੇ ਸੀ ਪਰ ਹੁਣ ਉਹ ਲਾਪਤਾ ਹੈ।
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਸ਼ਨ ਸਿੰਘ ਸੋਢੀ ਵਜੋਂ ਉਸ ਦੀ ਭੂਮਿਕਾ ਸਿਰਫ਼ ਇੱਕ ਪਾਤਰ ਹੀ ਨਹੀਂ ਸੀ; ਉਹ ਆਪਣੀ ਕਲਾਕਾਰੀ ਰਾਹੀਂ ਲੋਕਾਂ ਵਿੱਚ ਕਾਫੀ ਮਕਬੂਲ ਹੈ। ਸ਼ੋਅ ਨੂੰ ਛੱਡਣ ਦਾ ਉਸਦਾ ਫੈਸਲਾ ਆਪਣੇ ਪਰਿਵਾਰ ‘ਤੇ ਧਿਆਨ ਕੇਂਦਰਿਤ ਕਰਨਾ ਸੀ, ਖਾਸ ਕਰਕੇ ਉਸਦੇ ਪਿਤਾ ਦੀ ਸਿਹਤ ਸਮੱਸਿਆਵਾਂ ਕਾਰਨ। ਗੁਰੂਚਰਨ ਸਿੰਘ ਦੇ ਅਚਾਨਕ ਲਾਪਤਾ ਹੋਣ ਨਾਲ ਇੰਡਸਟਰੀ ਦੇ ਬਹੁਤ ਸਾਰੇ ਲੋਕ ਹੈਰਾਨ ਹਨ ਅਤੇ ਦਰਸ਼ਕਾਂ ਨੂੰ ਉਸ ਦੀ ਚਿੰਤਾ ਹੋ ਰਹੀ ਹੈ।
ਇਹ ਵੀ ਪੜ੍ਹੋ – ਕਾਰ ਦਾ ਵਿਗੜਿਆ ਸੰਤੁਲਨ, ਇੱਕ ਦੀ ਮੌਤ