The Khalas Tv Blog Punjab ਭੈਣ ‘ਤੇ ਰੱਖਦੇ ਸੀ ਮਾੜੀ ਨਜ਼ਰ ਜਦੋਂ ਨਿਹੰਗ ਸਿੰਘ ਨੇ ਕੀਤਾ ਵਿਰੋਧ ਤਾਂ ਮੁਲਜ਼ਮਾਂ ਨੇ ਕਰ ਦਿੱਤਾ ਇਹ ਕਾਰਾ, ਹੁਣ ਕੀਤੇ ਕਾਬੂ
Punjab

ਭੈਣ ‘ਤੇ ਰੱਖਦੇ ਸੀ ਮਾੜੀ ਨਜ਼ਰ ਜਦੋਂ ਨਿਹੰਗ ਸਿੰਘ ਨੇ ਕੀਤਾ ਵਿਰੋਧ ਤਾਂ ਮੁਲਜ਼ਮਾਂ ਨੇ ਕਰ ਦਿੱਤਾ ਇਹ ਕਾਰਾ, ਹੁਣ ਕੀਤੇ ਕਾਬੂ

The accused who killed Nihang Singh by slitting his throat was arrested, know the whole case

ਭੈਣ 'ਤੇ ਰੱਖਦੇ ਸੀ ਮਾੜੀ ਨਜ਼ਰ ਜਦੋਂ ਨਿਹੰਗ ਸਿੰਘ ਨੇ ਕੀਤਾ ਵਿਰੋਧ ਤਾਂ ਮੁਲਜ਼ਮਾਂ ਨੇ ਕਰ ਦਿੱਤਾ ਇਹ ਕਾਰਾ, ਹੁਣ ਕੀਤੇ ਕਾਬੂ

ਲੁਧਿਆਣਾ : ਲੁਧਿਆਣਾ ਵੀਰਵਾਰ ਰਾਤ ਨੂੰ ਨਿਹੰਗ ਸਿੰਘ ਬਲਦੇਵ ਸਿੰਘ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ‘ਚੋਂ ਇੱਕ ਨਿਹੰਗ ਸਿੰਘ ਬਲਦੇਵ ਸਿੰਘ ਉਰਫ ਜੱਸਾ ਦੀ ਭੈਣ ‘ਤੇ ਮਾੜੀ ਨਜ਼ਰ ਰੱਖਦਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਝਗੜਾ ਹੋਇਆ ਅਤੇ ਮੁਲਜ਼ਮਾਂ ਨੇ ਨਿਹੰਗ ਸਿੰਘ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਡੀਸੀਪੀ ਕਿ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ‘ਚੋਂ ਕਤਲ ਦੀ ਵਾਰਦਾਤ ਵਿੱਚ ਵਰਤੇ ਗਏ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਨਿਊ ਸ਼ਿਮਲਾਪੁਰੀ ਦੇ ਵਾਸੀ ਪ੍ਰਿੰਸ ਅਤੇ ਗਿੱਲ ਕਾਲੋਨੀ ਦੇ ਵਾਸੀ ਅੰਕਿਤ ਵਜੋਂ ਹੋਈ ਹੈ।

ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਬਲਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਬਿਮਾਰ ਸੀ। ਬਲਦੇਵ ਸਿੰਘ ਦਵਾਈ ਲੈਣ ਲਈ ਡਾਕਟਰ ਕੋਲ ਜਾ ਰਿਹਾ ਸੀ। ਉਹ ਜਿਵੇਂ ਹੀ ਸੂਆ ਰੋਡ ਦੇ ਲਾਗੇ ਪਹੁੰਚਿਆ ਤਾਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਮੁਲਜ਼ਮਾਂ ਨੇ ਉਸ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਲੁਧਿਆਣਾ : ਦਵਾਈ ਲੈਣ ਜਾ ਰਹੇ ਇੱਕ ਨਿਹੰਗ ਸਿੰਘ ਨੂੰ ਰਾਹ ‘ਚ ਪਿਆ ਘੇਰਾ…,ਘਰ ‘ਚ ਸੋਗ

ਡਰਾਈਵਿੰਗ ਕਰਨ ਵਾਲਾ ਵਾਲੇ ਬਲਦੇਵ ਸਿੰਘ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਨੇ ਉਸ ਦੀ ਇੱਕ ਨਹੀਂ ਚੱਲਣ ਦਿੱਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਥਾਂ ਤੇ ਹੀ ਮਾਰ ਦਿੱਤਾ। ਜਾਣਕਾਰੀ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ।

ਮ੍ਰਿਤਕ ਦੇ ਪਿਤਾ ਬਾਬਾ ਗਿੱਲ ਕਾਲੋਨੀ ਦੇ ਵਾਸੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸ ਉਸ ਦੀ ਲੜਕੀ ’ਤੇ ਬੁਰੀ ਨਜ਼ਰ ਰੱਖਦਾ ਸੀ। ਬਲਦੇਵ ਸਿੰਘ ਨੇ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ । ਕੁਝ ਦਿਨ ਪਹਿਲਾਂ ਉਹ ਬਲਦੇਵ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਲਾਕੇ ਵਿੱਚ ਛਬੀਲ ਲਗਾਈ ਸੀ। ਇਸੇ ਦੌਰਾਨ ਮੁਲਜ਼ਮਾਂ ਦਾ ਬਲਦੇਵ ਸਿੰਘ ਨਾਲ ਝਗੜਾ ਹੋ ਗਿਆ। ਕੁਝ ਲੋਕ ਬਲਦੇਵ ਸਿੰਘ ਦੀ ਮਦਦ ਲਈ ਅੱਗੇ ਆਏ ਅਤੇ ਮੁਲਜ਼ਮਾਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਮਨ ਵਿੱਚ ਰੰਜਸ਼ ਰੱਖੀ ਬੈਠੇ ਮੁਲਜ਼ਮਾਂ ਨੇ ਮੌਕਾ ਦੇਖਦੇ ਹੀ ਬਲਦੇਵ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ

ਡਿਪਟੀ ਕਮਿਸ਼ਨਰ ਆਫ਼ ਪੁਲਿਸ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆਈ। ਸ਼ੁੱਕਰਵਾਰ ਨੂੰ ਪੁਲਿਸ ਨੇ ਨਾਕਾਬੰਦੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਪੁਲੀਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਮ੍ਰਿਤਕ ਬਲਦੇਵ ਸਿੰਘ ਦਾ ਵੀ ਅਪਰਾਧਿਕ ਰਿਕਾਰਡ ਸੀ । ਉਸ ਵਿਰੁੱਧ ਚੋਰੀ ਜਿਹੇ ਅਪਰਾਧਾਂ ਦੇ ਦਸ ਦੇ ਕਰੀਬ ਮੁਕੱਦਮੇ ਦਰਜ ਸਨ।

Exit mobile version