Punjab

72 ਸਾਲਾ ਬਜ਼ੁਰਗ ਨੇ ਦੋ ਲੁਟੇਰਿਆਂ ਨਾਲ ਕੀਤਾ ਮੁਕਾਬਲਾ , ਪੁਲਿਸ ਨੇ ਬਜ਼ੁਰਗ ਦੀ ਬਹਾਦਰੀ ਨੂੰ ਕੀਤਾ ਸਲਾਮ…

The 72-year-old man fought with two robbers, the police saluted the heroism of the old man...

ਨਵਾਂ ਸ਼ਹਿਰ ਵਿੱਚ ਲੁਟੇਰਿਆਂ ਨੇ ਇੱਕ ਬਜ਼ੁਰਗ ‘ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ 72 ਸਾਲਾ ਬਜ਼ੁਰਗ ਨੇ ਬੜੀ ਬਹਾਦਰੀ ਨਾਲ ਉਨ੍ਹਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਪਰ ਮੁਕਾਬਲਾ ਕਰਦਿਆਂ ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਿਆ।

ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਵਾਸੀ ਪਿੰਡ ਨੌਰਾ (Near Banga) ਨੇ ਦਾਤਰ ਦੀ ਨੋਕ ਤੇ ਉਸ ਨਾਲ ਖੋਹ ਕਰਨ ਆਏ ਪਿੰਡ ਮੱਲਪੁਰ ਅੜਕਾਂ ਵਾਸੀ 02 ਨੌਜਵਾਨਾਂ ਦਾ ਆਪਣੀ ਪੱਠੇ ਵੱਢਣ ਵਾਲੀ ਦਾਤੀ ਨਾਲ ਮੁਕਾਬਲਾ ਕਰਦੇ ਹੋਏ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਹੋਰ ਨੌਜਵਾਨਾਂ ਦੀ ਮਦਦ ਨਾਲ ਦੋਵਾਂ ਲੁਟੇਰਿਆਂ ਨੂੰ ਮੌਕੇ ਤੇ ਹੀ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ।

ਐੱਸਐੱਸਪੀ ਭਾਗੀਰਥ ਸਿੰਘ ਮੀਣਾ ਨੇ ਦਰਸ਼ਨ ਸਿੰਘ ਪਿੰਡ ਨੌਰਾ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਦੱਸਿਆ ਕਿ ਦਰਸ਼ਨ ਸਿੰਘ ਨੇ ਲੁੱਟ ਖੋਹ ਕਰਨ ਵਾਲੇ ਦੋ 25 ਸਾਲਾ ਨੌਜਵਾਨ ਲੁਟੇਰਿਆਂ ਦਾ ਬੜੀ ਹੀ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਉਨ੍ਹਾਂ ਨੇ ਲੁਟੇਰਿਆਂ ਨੂੰ ਜ਼ਖ਼ਮੀ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਲੁਟੇਰੇ ਦਰਸ਼ਨ ਸਿੰਘ ਤੋਂ ਦਾਤਰ ਦੀ ਨੋਕ ’ਤੇ ਲੁੱਟ ਖੋਹ ਕਰ ਰਹੇ ਸੀ। ਦਰਸ਼ਨ ਸਿੰਘ ਨੇ ਇਨ੍ਹਾਂ 2 ਨੌਜਵਾਨਾਂ ਨੂੰ ਆਪਣੀ ਪੱਠੇ ਵੱਢਣ ਵਾਲੀ ਦਾਤੀ ਨਾਲ ਮੁਕਾਬਲਾ ਕਰਦਿਆਂ ਜ਼ਖ਼ਮੀ ਕਰ ਦਿੱਤਾ ਤੇ ਹੋਰਨਾਂ ਨੌਜਵਾਨਾਂ ਦੀ ਮਦਦ ਨਾਲ ਲੁਟੇਰਿਆਂ ਨੂੰ ਮੌਕੇ ’ਤੇ ਹੀ ਕਾਬੂ ਕਰ ਕੇ ਪੁਲਿਸ ਹਵਾਲੇ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਬਜ਼ੁਰਗ ਦਰਸ਼ਨ ਸਿੰਘ ਦੀ ਇਸ ਬਹਾਦਰੀ ਨੂੰ ਸਲਾਮ ਕਰਦੀ ਹੈ