ਬਿਉਰੋ ਰਿਪੋਰਟ – ਗਿਆਨੀ ਰਘਬੀਰ ਸਿੰਘ ਨੇ ਅਕਾਲੀ ਦਲ ਨੂੰ ਹੁਕਮ ਦਿੰਦਿਆਂ 7 ਮੈਂਬਰੀ ਕਮੇਟੀ ਨੂੰ ਮੁੜ ਤੋਂ ਬਹਾਲ ਕਰਨ ਦਾ ਹੁਕਮ ਦਿੱਤਾ ਹੈ, ਉਨ੍ਹਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕਿਹਾ ਕਿ 2 ਦਸੰਬਰ ਨੂੰ ਬਣਾਈ 7 ਮੈਂਬਰੀ ਕਮੇਟੀ ਨੂੰ ਬਹਾਲ ਕਰਕੇ ਮੁੜ ਤੋਂ ਕਾਰਜਸੀਲ ਕੀਤਾ ਜਾਵੇ ਤੇ ਪਾਰਟੀ ਦੀ ਨਵੀਂ ਭਰਤੀ ਦੀ ਮੈਂਬਰਸ਼ਿਪ 7 ਮੈਂਬਰੀ ਕਮੇਟੀ ਰਾਂਹੀ ਹੀ ਕੀਤੀ ਜਾਵੇ। ਅਕਾਲੀ ਦਲ ਨੇ 10 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਆਪਣੇ ਤੌਰ ‘ਤੇ ਨਵੇਂ ਅਬਜਰਵਰ ਲਗਾ ਕੇ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਕਈ ਲੋਕਾਂ ਨੇ ਅਕਾਲੀ ਦਲ ਦੇ ਇਸ ਫੈਸਲੇ ਨੂੰ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕਰਾਰ ਦਿੱਤਾ ਸੀ। ਗਿਆਨੀ ਰਘਬੀਰ ਸਿੰਘ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਨ ਕਿ 7 ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਤੇ ਇਸ ਰਾਂਹੀ ਹੀ ਭਰਤੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ – ਜੇਕਰ ਕੋਈ ਵੀ ਕੌਮ ਵੱਲ ਪਿੱਠ ਕਰੇਗਾ ਤਾਂ ਉਸ ਦਾ ਨਾਸ਼ ਤਹਿ ਹੈ