Others Punjab

7 ਮੈਂਬਰੀ ਕਮੇਟੀ ਅੱਜ ਵੀ ਕਾਇਮ

ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ ਵੱਲ਼ੋਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕੀਤੇ ਆਦੇਸ਼ ਮੁਤਾਬਕ ਕਾਫੀ ਆਨਾ ਕਾਨੀ ਤੋਂ ਬਾਅਦ ਕੱਲ਼ 10 ਜਨਵਰੀ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਇਆ ਸੀ ਅਤੇ ਹੁਣ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਅਸਤੀਫਾ ਪ੍ਰਵਾਨ ਕਰਨ ਦਾ ਸਵਾਗਤ ਕੀਤਾ ਗਿਆ ਹੈ। ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਦਲਜੀਤ ਸਿੰਘ ਚੀਮਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ 7 ਮੈਂਬਰੀ ਕਮੇਟੀ ਦਾ ਕੋਈ ਜ਼ਿਕਰ ਨਹੀਂ ਹੋਇਆ ਸੀ, ਇਸ ਬਾਰੇ ਹੁਣ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 7 ਮੈਂਬਰੀ ਕਮੇਟੀ ਰੱਦ ਨਹੀਂ ਹੋਈ, ਇਹ 7 ਮੈਂਬਰੀ ਕਮੇਟੀ ਕੰਮਕਾਮ ਦੇਖਣ ਲਈ ਬਣਾਈ ਗਈ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 2 ਦਸੰਬਰ ਨੂੰ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਉਸ ਦਾ ਮੁਖੀ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਗਿਆ ਸੀ, ਜਥੇਦਾਰ ਨੇ ਕਿਹਾ ਕਿ ਭਾਂਵੇ ਕਿ ਕੱਲ੍ਹ ਅਸਤੀਫਾ ਪ੍ਰਵਾਨ ਕਰਨ ਸਮੇਂ 7 ਮੈਂਬਰੀ ਕਮੇਟੀ ਦਾ ਜ਼ਿਕਰ ਨਹੀਂ ਕੀਤਾ ਪਰ ਕਮੇਟੀ ਅੱਜ ਵੀ ਕਾਇਮ ਹੈ। ਇਸ ਦੌਰਾਨ ਗਿਆਨੀ ਰਘਬੀਰ ਸਿੰਘ ਵਲੋਂ ਇਹ ਸਾਫ਼ ਕਰ ਦਿਤਾ ਗਿਆ ਕਿ 7 ਮੈਂਬਰੀ ਕਮੇਟੀ ਰੱਦ ਨਹੀਂ ਹੋਈ ਅਤੇ ਉਹ ਵੀ ਮੁੱਖ ਭੁਮਿਕਾ ‘ਚ ਹੈ।

ਇਹ ਵੀ ਪੜ੍ਹੋ – ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇੱਕ ਦੋਸਤ ਨੇ ਦੂਜੇ ਦੇ ਸਿਰ ਮਾਰੀ ਗੋਲੀ