India International Punjab

ਪੰਜਾਬ ‘ਚ ਗਰਮੀ ਦਾ 46 ਸਾਲਾਂ ਦਾ ਰਿਕਾਰਡ ਟੁੱਟਿਆਂ ! ਇਸ ਸ਼ਹਿਰ ਦਾ ਪਾਰਾ 49.3! ਗੁਆਂਢੀ ਮੁਲਕ ਤਾਪਮਾਨ 52 ਪਹੁੰਚਿਆ!

ਬਿਉਰੋ ਰਿਪੋਰਟ – ਭਾਰਤ ਵਿੱਚ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ,ਬਠਿੰਡਾ ਵਿੱਚ ਅੱਜ 28 ਮਈ ਨੂੰ ਸਭ ਤੋਂ ਵੱਧ ਤਾਪਮਾਨ 49.3 ਡਿਗਰੀ ਦਰਜ ਕੀਤਾ ਗਿਆ। ਬੀਤੇ ਦਿਨੀ (27 ਮਈ ) ਨੂੰ ਬਠਿੰਡਾ ਵਿੱਚ ਜਦੋਂ ਪਾਰਾ 48.4 ਡਿਗਰੀ ਪਹੁੰਚਿਆ ਸੀ ਤਾਂ 46 ਸਾਲ ਰਿਕਾਰਡ ਟੁੱਟ ਗਿਆ ਸੀ। ਦੂਜੇ ਨੰਬਰ ‘ਤੇ ਪਠਾਨਕੋਟ ‘ਚ 47.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। 46 ਡਿਗਰੀ ਨਾਲ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਫਰੀਦਕੋਟ, ਫਿਰੋਜ਼ਪੁਰ ਤੀਜੇ ਨੰਬਰ ‘ਤੇ ਹੈ। ਜਦਕਿ ਗੁਰਦਾਸਪੁਰ, SBS ਨਗਰ, ਸ੍ਰੀ ਫਤਿਹਗੜ੍ਹ ਸਾਹਿਬ, ਮੁਹਾਲੀ, ਰੋਪੜ, ਜਲੰਧਰ 44 ਡਿਗਰੀ ਦਰਜ ਕੀਤਾ ਗਿਆ ਹੈ।

ਪਾਕਿਸਤਾਨ ਵਿੱਚ ਤਾਪਮਾਨ 52 ਡਿਗਰੀ

ਪਾਕਿਸਤਾਨ ਵਿੱਚ ਤਾਂ ਭਾਰਤ ਤੋਂ ਵੀ ਬੁਰਾ ਹਾਲ ਹੈ। ਪਾਰਾ 52 ਡਿਗਰੀ ਪਹੁੰਚ ਗਿਆ ਹੈ। ਇਹ ਹਾਲ ਸਿੰਧ ਪਰਾਂਤ ਦੇ ਮੋਹਨਜੋਦੜੋ ਦਾ ਹੈ, ਇਸ ਦੇ ਨਾਲ ਇਹ ਸਾਲ ਦਾ ਪਾਕਿਸਤਾਨ ਵਿੱਚ ਸਭ ਤੋਂ ਗਰਮ ਦਿਨ ਬਣ ਗਿਆ ਹੈ। ਹੀਟਵੇਵ ਦੇ ਵਿਚਾਲੇ ਕਈ ਇਲਾਕਿਆਂ ਵਿੱਚ ਬਿਜਲੀ ਵੀ ਚੱਲੀ ਗਈ ਹੈ। ਦੁਨਾਕਾਂ ਬੰਦ ਕਰ ਦਿੱਤੀਆਂ ਗਈਆਂ ਹਨ ਜੋ ਖੁੱਲੀਆਂ ਹਨ ਉੱਥੇ ਗਰਮੀ ਦੀ ਵਜ੍ਹਾ ਕਰਕੇ ਗਾਹਕ ਨਹੀਂ ਪਹੁੰਚ ਰਹੇ ਹਨ। ਪਾਕਿਸਤਾਨ ਵਿੱਚ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 3 ਤੋਂ 4 ਡਿਗਰੀ ਵਧੇਗਾ।


ਮੋਹਨਜੋਦੜੋ ਵਿੱਚ ਆਮਤੌਰ ‘ਤੇ ਜ਼ਿਆਦਾ ਗਰਮੀ, ਹਲਕੀ ਸਰਦੀ ਅਤੇ ਘੱਟ ਮੀਂਹ ਹੁੰਦਾ ਹੈ, ਸੋਮਵਾਰ ਨੂੰ ਜਦੋਂ ਪਾਰਾ 52 ਡਿਗਰੀ ਪਹੁੰਚਿਆ ਤਾਂ ਇਹ ਪਾਕਿਸਤਾਨ ਦੇ ਇਤਿਹਾਸ ਵਿੱਚ ਤੀਜਾ ਸਭ ਤੋਂ ਗਰਮ ਦਿਨ ਬਣ ਗਿਆ। ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਸਾਰ 2017 ਤੋਂ ਬਾਅਦ ਸਭ ਤੋਂ ਜ਼ਿਆਦਾ 54 ਡਿਗਰੀ ਤਾਪਮਾਨ ਦਰਜ ਕੀਤਾ ਜਾ ਚੁੱਕਾ ਹੈ।

ਉਧਰ ਪੂਰੇ ਏਸ਼ੀਆ ਇਹ ਸਭ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ ਹੈ। ਪਾਕਿਸਤਾਨ ਵਿੱਚ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੋਹਨਜੋਦੜੋ ਵਿੱਚ ਹੀਟਵੇਟ ਘੱਟ ਨਹੀਂ ਹੋਵੇਗੀ। ਹਾਲਾਂਕਿ ਸਿੰਧ ਦੀ ਰਾਜਧਾਨੀ ਕਰਾਚੀ ਸਮੇਤ ਹੋਰ ਸੂਬਿਆਂ ਵਿੱਚ ਤਾਪਮਾਨ ਵਧੇਗਾ। ਉਧਰ ਦੇਸ਼ ਦੀ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਿਟੀ ਨੇ ਬੁੱਧਵਾਰ ਕੁਝ ਹਿੱਸਿਆਂ ਵਿੱਚ ਹਨੇਰੀ, ਤੂਫਾਨ ਅਤੇ ਮੀਂਹ ਦੀ ਸੰਭਾਵਨਾ ਜਤਾਈ ਹੈ।

ਬੰਗਲਾਦੇਸ਼ ਅਤੇ ਥਾਈਲੈਂਡ ਵਿੱਚ 60 ਲੋਕਾਂ ਦੀ ਮੌਤ

ਏਸ਼ੀਆ ਵਿੱਚ ਸਭ ਤੋਂ ਖਤਰਨਾਕ ਹੀਟਵੇਵ ਦਾ ਲਗਾਤਾਰ ਤੀਜਾ ਸਾਲ ਹੈ, ਇਸ ਦੀ ਵਜ੍ਹਾ ਐੱਲ ਨੀਨੋ ਨੂੰ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ ਵਿੱਚ 22 ਮਈ ਨੂੰ ਤਾਪਮਾਨ 44, ਜੋ ਪਿਛਲੇ ਸਾਲ ਦੇ ਮੁਕਾਬਲੇ 7 ਡਿਗਰੀ ਵੱਧ ਸੀ। ਇੱਥੇ ਗਰਮੀ ਦੀ ਵਜ੍ਹਾ ਕਰਕੇ 30 ਲੋਕਾਂ ਦੀ ਮੌਤ ਹੋ ਗਈ ਹੈ । ਉਧਰ ਥਾਈਲੈਂਡ ਵਿੱਚ ਵੀ 30 ਲੋਕਾਂ ਦੀ ਮੌਤ ਦਾ ਖਬਰ ਹੈ।

ਇਹ ਵੀ ਪੜ੍ਹੋ –  ਸਪਲੀ ਹੱਲ ਕਰਵਾਉਣ ਲਈ ਪ੍ਰੋਫੈਸਰ ਨੇ ਕੀਤੀ ਸ਼ਰਮਨਾਕ ਕਰਤੂਤ, ਮਾਮਲਾ ਦਰਜ