‘ਦ ਖ਼ਾਲਸ ਬਿਊਰੋ :- ਦੇਸ਼ ‘ਚ ਕੋਰੋਨਾ ਮਹਾਂਮਾਰੀ ਦੇ ਕਾਰਨ ਆਰਥਕ ਮੰਦੀ ਮਗਰੋਂ ਮੈਂਬਰ ਪਾਰਲੀਮੈਂਟਾਂ ਤੋਂ ਲੈ ਕੇ ਪ੍ਰਧਾਨ ਮੰਤਰੀ ਦੀ ਸੈਲਰੀ ‘ਚ ਵੀ ਘਟੌਤੀ ਕੀਤੀ ਗਈ ਸੀ, ਅਜਿਹੇ ਵਿੱਚ ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਤਨਖ਼ਾਹ ਵਿੱਚ ਕੋਈ ਕਟੌਤੀ ਤਾਂ ਨਹੀਂ ਕੀਤੀ ਪਰ ਹਰ ਸਾਲ ਮਿਲਣ ਵਾਲੇ DA ਨੂੰ ਰੋਕ ਦਿੱਤਾ ਸੀ, ਪਰ ਹੁਣ ਚੰਗੀ ਖ਼ਬਰ ਆ ਰਹੀ ਹੈ, ਨਾ ਸਿਰਫ਼ ਸਰਕਾਰੀ ਮੁਲਾਜ਼ਮਾਂ ਦੇ ਲਈ ਬਲਕਿ ਪੈਨਸ਼ਨਰਾਂ ਦੇ ਲਈ ਵੀ ਇਸ ਦਾ ਫਾਇਦਾ ਹੋਵੇਗਾ।
DA ਵਿੱਚ 4 ਫ਼ੀਸਦੀ ਦਾ ਹੋਵੇਗਾ ਵਾਧਾ
ਕੇਂਦਰ ਸਰਕਾਰ ‘ਤੇ ਤਨਖ਼ਾਹ, ਪੈਨਸ਼ਨਰਾਂ ਦਾ ਬੋਝ ਵਧਿਆ
ਮੌਜੂਦਾ ਸਮੇਂ ਵਿੱਚ ਕੇਂਦਰ ਸਰਕਾਰ ਦੀ ਸੇਵਾਵਾਂ ਦੇ ਤਹਿਤ 50 ਲੱਖ ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹਨ, ਉਧਰ ਸਰਕਾਰ 61 ਲੱਖ ਮੁਲਾਜ਼ਮਾਂ ਨੂੰ ਪੈਨਸ਼ਨਾਂ ਵੀ ਦਿੰਦੀ ਹੈ ਜਿਸ ਵਿੱਚ ਵੱਡੀ ਰਕਮ ਖ਼ਰਚ ਹੁੰਦੀ ਹੈ, ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੀ ਵਜ੍ਹਾਂ ਕਰਕੇ ਸਰਕਾਰ ਦਾ ਬਜਟ ਖ਼ਰਾਬ ਹੋ ਗਿਆ ਸੀ।
ਟੈਕਸ ਦੀ ਆਮਦਨ ਘਟੀ
ਕੇਂਦਰ ਸਰਕਾਰ ਦੀ ਸਾਲਾਨਾ ਟੈਕਸ ਰੈਵਿਨਿਊ ਤੋਂ ਮਿਲਣ ਵਾਲੀ ਆਮਦਨ ਬਹੁਤ ਘੱਟ ਹੋਈ ਹੈ, ਸਿਰਫ਼ ਡਾਇਰੈਕਟ ਟੈਕਸ, ਬਲਕਿ ਇਨ ਡਾਇਰੈਕਟ ਟੈਕਸ ਵੀ ਘੱਟ ਹੋਇਆ ਹੈ। ਇਸੇ ਲਈ ਸਰਕਾਰ ਨੇ ਮੁਲਾਜ਼ਮਾਂ ਨੂੰ 2 ਵਾਰ DA ਨਹੀਂ ਦਿੱਤਾ ਸੀ।