ਨਰਿੰਦਰ ਮੋਦੀ (Narinder Modi) ਦੀ ਸਰਕਾਰ ਵੱਲੋਂ ਕਿਸਾਨਾਂ ਲਈ ਕਿਸਾਨ ਸੰਮਾਨ ਨਿਧੀ ਯੋਜਨਾ (PM Kisan Samman Nidhi Yojana) ਚਲਾਈ ਗਈ ਹੈ, ਜਿਸ ਦੇ ਤਹਿਤ ਕਿਸਾਨਾਂ ਵੱਲੋਂ ਹਰ ਸਾਲ ਕਿਸਾਨਾਂ ਨੂੰ 2000 ਰੁੁਪਏ ਦੀਆਂ ਚਾਰ ਮਹਿਨਿਆਂ ਬਾਅਦ ਤਿੰਨ ਕਿਸ਼ਤਾਂ ਜਾਰੀ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਦੀ 17ਵੀਂ ਕਿਸ਼ਤ ਕੱਲ੍ਹ ਜਾਨੀ 18 ਜੂਨ ਨੂੰ ਜਾਰੀ ਕੀਤੀ ਜਾਵੇਗੀ। 17ਵੀਂ ਕਿਸ਼ਤ ਰਾਹੀਂ 9.26 ਕਰੋੜ ਤੋਂ ਵੱਧ ਕਿਸਾਨਾਂ ਨੂੰ 20,000 ਕਰੋੜ ਰੁਪਏ ਦਾ ਲਾਭ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਵੱਲੋਂ ਆਪਣੇ ਹਲਕੇ ਵਾਰਾਣਸੀ ਤੋਂ ਇਹ ਕਿਸ਼ਤ ਜਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 28 ਫਰਵਰੀ ਨੂੰ 16ਵੀਂ ਕਿਸ਼ਤ ਜਾਰੀ ਕੀਤੀ ਜਾ ਚੁੱਕੀ ਹੈ। ਇਸ ਦੀ ਸ਼ੁਰੂਆਤ 1 ਫਰਵਰੀ 2019 ਤੋਂ ਹੋਈ ਸੀ, ਜਿਸ ਦੇ ਤਹਿਤ ਹੁਣ ਤੱਕ 16 ਕਿਸ਼ਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ – ਦਿੱਲੀ ਏਅਰਪੋਰਟ ‘ਤੇ ਬੱਤੀ ਗੁਲ, ਕਈ ਉਡਾਣਾਂ ਰੱਦ, ਕਈ ਉਡਾਣਾਂ ਲੇਟ ਹੋਈਆਂ