Punjab

111 ਦਿਨਾਂ ਦੀ ਸਰਕਾਰ ਨੇ ਮੇਰੇ ਨਾਲ ਕੱਢੀ ਦੁਸ਼ ਮਣੀ – ਗੁਲਾਟੀ

'ਦ ਖ਼ਾਲਸ ਬਿਊਰੋ : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ‘ਤੇ ਖੂਬ ਨਿਸ਼ਾ ਨਾ ਕੱਸਿਆ। ਉਨ੍ਹਾਂ ਨੇ ਕਿਹਾ ਕਿ 111 ਦਿਨਾਂ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਪਹਿਲਾਂ ਮੇਰੇ ‘ਤੇ ਨਿਸ਼ਾ ਨਾ ਸਾਧਿਆ।  ਉਨ੍ਹਾਂ ਨੇ  ਕਿਹਾ ਕਿ ਪਿਛਲੇ 111 ਦਿਨਾਂ ਵਿੱਚ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੀ ਹੈ। ਹਿੰ ਦੂ ਹੋਣ ਕਾਰਨ ਉਸ ਨੂੰ ਨਿ ਸ਼ਾਨਾ ਬਣਾਇਆ ਗਿਆ ਅਤੇ ਨਿੱਜੀ ਦੁਸ਼ ਮਣੀ ਕੱਢੀ ਗਈ।

ਉਨ੍ਹਾਂ  ਨੇ ਕਿਹਾ ਕਿ ਉਸ ਨੂੰ ਪਿਛਲੇ ਦਿਨੀਂ ਧਮ ਕੀਆਂ ਮਿਲਦੀਆਂ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਪਿਛਲੇ 111 ਦਿਨਾਂ ਦੀ ਸਰਕਾਰ ਨੇ ਆਉਂਦੇ ਹੀ ਉਨ੍ਹਾਂ ਦਾ ਸਟਾਫ਼ ਘਟਾ ਦਿੱਤਾ। ਮੈਨੂੰ ਮਿਲਣ ਵਾਲੀ ਭਲਾਈ ਗਰਾਂਟ ਵੀ ਬੰਦ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਗ੍ਰਹਿ ਮੰਤਰਾਲੇ ਨਾਲ ਗੱਲ ਕੀਤੀ ਹੈ ਅਤੇ ਸਰਕਾਰ ਦੀ ਖੁਫੀ ਆ ਰਿਪੋਰਟ ‘ਚ ਵੀ ਉਨ੍ਹਾਂ ਦੀ ਜਾ ਨ ਨੂੰ ਖੱ ਤਰਾ ਦੱਸਿਆ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਚੰਨੀ ਸਰਕਾਰ ਨੇ ਮੇਰੇ ‘ਤੇ ਬਹੁਤ ਹਮ ਲੇ ਕੀਤੇ। ਉਸ ਨੇ ਕਿਹਾ ਕਿ ਔਰਤ ਹੋਣ ਕਾਰਨ ਉਸ ਨੂੰ ਨਿ ਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ Me Too ਕੇਸ ਕਾਰਨ ਹੀ ਉਨ੍ਹਾਂ ਨੂੰ ਟਾਰਗੇ ਟ ਕੀਤਾ ਗਿਆ ਸੀ।