ਬਿਉਰੋ ਰਿਪੋਰਟ – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ (AMRITSAR SRI GURU RAMDAS INTERNATIONAL AIRPORT) ਤੋਂ 28 ਅਕਤੂਬਰ ਤੋਂ ਬੈਂਕਾਕ (BANGKOK) ਲਈ ਸਿੱਧੀ ਉਡਾਨ ਸ਼ੁਰੂ ਹੋਣ ਜਾ ਰਹੀ ਹੈ । ਥਾਈਲੈਂਡ (THAILAND) ਦੀ ਥਾਈ ਲਾਇਨ ਏਅਰ (THAI LINE AIR) ਦੇ ਵੱਲੋਂ ਇਹ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ । ਇਹ ਉਡਾਨ ਹਫਤੇ ਵਿੱਚ ਚਾਰ ਦਿਨ ਚੱਲੇਗੀ ।
ਉਡਾਨ ਸੋਮਵਾਰ,ਮੰਗਲਵਾਰ,ਵੀਰਵਾਰ ਅਤੇ ਸ਼ਨਿਵਾਰ ਨੂੰ ਰਾਤ 8:10 ਵਜੇ ਬੈਂਕਾਕ (BANGKOK) ਦੇ ਡਾਨ ਮੁਏਂਗ ਕੌਮਾਂਤਰੀ ਹਵਾਈ ਅੱਡੇ ਤੋਂ ਚੱਲੇਗੀ ਅਤੇ ਸਥਾਨਕ ਸਮੇਂ ਮੁਤਾਬਿਕ ਸਿਰਫ 4 ਘੰਟੇ 45 ਮਿੰਟ ਤੱਕ ਰਾਤ 11:25 ਵਜੇ ਅੰਮ੍ਰਿਤਸਰ ਪਹੁੰਚੇਗੀ । ਅੰਮ੍ਰਿਤਸਰ ਵਿੱਚ ਵਾਪਸੀ ਉਡਾਨ ਮੰਗਲਵਾਰ,ਬੁੱਧਵਾਰ,ਸ਼ੁੱਕਰਵਾਰ ਅਤੇ ਸ਼ਨਿਵਾਰ ਅੱਧੀ ਰਾਤ 12:25 ਵਜੇ ਰਵਾਨਾ ਹੋਵੇਗੀ ਅਤੇ ਸਵੇਰ 6:15 ਬੈਂਕਾਕ ਪਹੁੰਚੇਗੀ ।
ਬੈਂਕਾਕ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ ਅਤੇ ਇਸ ਤੋਂ ਇਲਾਵਾ ਸੈਲਾਨੀਆਂ ਦੇ ਘੁੰਮਣ ਲਈ ਵੀ ਇਹ ਮਸ਼ਹੂਰ ਦੇਸ਼ ਹੈ । ਅੰਮ੍ਰਿਤਸਰ ਤੋਂ ਪਹਿਲਾਂ ਵੀ ਮਲੇਸ਼ੀਅਨ ਏਅਰਲਾਇੰਸ,ਏਅਰ ਏਸ਼ੀਆ ਐਕਸ,ਬਾਟਿਕ ਏਅਰ ਅਤੇ ਸਿੰਗਾਪੁਰ ਤੋਂ ਸਿੱਧੀਆਂ ਉਡਾਨਾਂ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਜੋੜਿਆ ਹੋਇਆ ਹੈ । ਇੰਨਾਂ ਦੋਵਾਂ ਹਵਾਈ ਅੱਡਿਆਂ ਦੇ ਜ਼ਰੀਏ ਬੈਂਕਾਕ ਦੇ ਲਈ ਕਨੈਕਟਿਵਿਟੀ ਵੀ ਮੌਜੂਦ ਹੈ । ਪਰ ਹੁਣ ਇੰਨਾਂ ਸਿੱਧੀਆਂ ਉਡਾਨਾ ਨਾਲ ਯਾਤਰਾ ਦਾ ਸਮਾਂ 8 ਤੋਂ 10 ਘੰਟੇ ਤੱਕ ਘੱਟ ਹੋ ਜਾਵੇਗਾ ।
ਇੰਨਾਂ ਸਿੱਧੀ ਉਡਾਨਾਂ ਦੇ ਸ਼ੁਰੂ ਹੋਣ ਨਾਲ ਜੰਮੂ-ਕਸ਼ਮੀਰ,ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ । ਜੋ ਅਕਸਰ ਥਾਈਲੈਂਡ ਦੀ ਯਾਤਰਾ ਕਰਦੇ ਹਨ ।