The Khalas Tv Blog Punjab TET ਪੇਪਰ ਲੀਕ ਮਾਮਲੇ ‘ਚ ਗੁੱਸੇ ਨਾਲ ਲਾਲ ਹੋਏ CM ਮਾਨ! ਕਿਹਾ ‘ਲੱਖਾਂ ਨੌਜਵਾਨਾਂ ਨਾਲ ਧੋਖਾ ! ਪੁਲਿਸ ਨੂੰ ਕਿਹਾ ਫੌਰਨ ਕਰੋ ਇਹ ਕੰਮ
Punjab

TET ਪੇਪਰ ਲੀਕ ਮਾਮਲੇ ‘ਚ ਗੁੱਸੇ ਨਾਲ ਲਾਲ ਹੋਏ CM ਮਾਨ! ਕਿਹਾ ‘ਲੱਖਾਂ ਨੌਜਵਾਨਾਂ ਨਾਲ ਧੋਖਾ ! ਪੁਲਿਸ ਨੂੰ ਕਿਹਾ ਫੌਰਨ ਕਰੋ ਇਹ ਕੰਮ

TET Paper leak case cm order arrest

ਸਿੱਖਿਆ ਮੰਤਰੀ ਨੇ ਜਾਂਚ ਦੇ ਨਿਰਦੇਸ਼ ਦਿੱਤੇ ਹਨ

ਬਿਊਰੋ ਰਿਪੋਰਟ : 12 ਮਾਰਚ ਨੂੰ ਪੰਜਾਬ ਵਿੱਚ TET ਪੇਪਰ ਲੀਕ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਗੁੱਸੇ ਵਿੱਚ ਹਨ । ਉਨ੍ਹਾਂ ਨੇ ਇਸ ਨੂੰ ਪੰਜਾਬ ਦੇ ਲੱਖਾਂ ਨੌਜਵਾਨਾਂ ਨਾਲ ਧੋਖਾ ਕਰਾਰ ਦਿੱਤਾ ਹੈ । ਟਵੀਟ ਕਰਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਵੱਡੇ ਨਿਰਦੇਸ਼ ਦਿੰਦੇ ਹੋਏ ਲਿਖਿਆ ‘ਪੇਪਰ ਲੀਕ..ਮਤਲਬ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ ਜਿਸ ਨਾਲ ਨੌਜਵਾਨਾਂ ਦੇ ਸੁਪਨੇ ਟੁੱਟ ਜਾਂਦੇ ਨੇ. ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਉਮੀਦਾਂ ਦੀ ਸਰਕਾਰ ਹੈ.. ਪੰਜਾਬ ਦੇ TET ਦੇ ਪੇਪਰ ਚ ਹੋਈਆਂ ਲਾਪਰਵਾਹੀਆਂ -ਗੜਬੜੀਆਂ ਬਰਦਾਸ਼ਤ ਨਹੀਂ…ਮੇਰੇ ਵੱਲੋਂ ਪੁਲਿਸ ਨੂੰ ਤੁਰੰਤ ਦੋਸ਼ੀਆਂ ਦੀ ਗਿੑਫਤਾਰੀ ਦੇ ਨਿਰਦੇਸ਼ ..’। ਇਸ ਤੋਂ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੇਪਰ ਰੱਦ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮੁੜ ਤੋਂ ਬਿਨਾਂ ਫੀਸ ਲਏ ਪੇਪਰ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ । ਉਧਰ GNDU ਨੇ ਵੀ ਇਸ ਮਾਮਲੇ ਦੀ ਜਾਂਚ ਦੇ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ ।

2 ਮੈਂਬਰੀ ਕਮੇਟੀ ਦਾ ਗਠਨ

ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਨੇ ਦੱਸਿਆ ਹੈ ਕਿ TET ਘੋਟਾਲੇ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਜਵਾਬਦੇਹੀ ਤੈਅ ਹੋਵੇਗੀ ਤੇ ਬਿਨਾਂ ਕਿਸੇ ਫੀਸ ਤੋਂ ਯੂਨੀਵਰਸਿਟੀ ਦੁਬਾਰਾ ਪ੍ਰੀਖਿਆ ਲਈ ਜਾਵੇਗੀ। ਉਧਰ ਸਰਕਾਰ ਦੇ ਨਿਰਦੇਸ਼ਾਂ ਤੇ GNDU ਨੇ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ,ਰਿਟਾਇਡ ਪ੍ਰੋਫੈਸਰ TS ਬੇਨੀਪਾਲ ਕਮੇਟੀ ਦੇ ਚੇਅਰਮੈਨ ਹੋਣਗੇ ਜਦਕਿ ਡਾਕਟਰ ਅਮਿਤ ਕੋਤਸ ਉਨ੍ਹਾਂ ਦੇ ਨਾਲ ਕਮੇਟੀ ਵਿੱਚ ਮੈਂਬਰ ਹੋਣਗੇ ।

ਇਸ ਤਰ੍ਹਾਂ ਪੇਪਰ ਲੀਕ ਹੋਇਆ

12 ਮਾਰਚ ਨੂੰ ਅਧਿਆਪਕ ਦੀ ਨੌਕਰੀ ਲਈ ਜ਼ਰੂਰੀ TET ਪ੍ਰੀਖਿਆ ਯਾਨੀ TEACHER ELIGIBILTY TEST ਦੌਰਾਨ ਉਮੀਦਵਾਰਾਂ ਦੀ ਮਿਹਨਤ ਨਾਲ ਸਰੇਆਮ ਮਜ਼ਾਕ ਕੀਤਾ ਗਿਆ ਜੋ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਹੋਇਆ ਸੀ । ਜਿਹੜੇ ਉਮੀਦਵਾਰ TET -2 ਦਾ ਇਮਤਿਹਾਨ ਦੇਣ ਪਹੁੰਚੇ ਸਨ ਉਨ੍ਹਾਂ ਦੇ 60 ਨੰਬਰ ਦੇ ਸਮਾਜਿਕ ਸਿੱਖਿਆ ਦੇ ਪ੍ਰਸ਼ਨ ਪੱਤਰ ਵਿੱਚ ਹਰ ਸਵਾਲ ਦੇ ਨਾਲ ਦਿੱਤੇ ਗਏ ਚਾਰ ਆਪਸ਼ਨ ਵਿੱਚੋ ਸਹੀ ਜਵਾਬ ਨੂੰ ਗਾੜੇ ਨਿਸ਼ਾਨ ਨਾਲ ਟਿੱਕ ਕੀਤਾ ਹੋਇਆ ਸੀ । ਜੋ ਕਿ ਅਸਲ ਵਿੱਚ ਵੀ ਸਹੀ ਸਨ ।

2 ਤਰ੍ਹਾਂ ਦਾ TET ਦਾ ਇਮਤਿਹਾਨ ਹੁੰਦਾ ਹੈ

TET ਦਾ ਇਮਤਿਹਾਨ 2 ਤਰ੍ਹਾਂ ਦਾ ਹੁੰਦਾ ਹੈ । TET 1 ਦਾ ਇਮਤਿਹਾਨ ਪਹਿਲੀ ਕਲਾਸ ਤੋਂ 5ਵੀਂ ਕਲਾਸ ਦੇ ਅਧਿਆਪਕਾਂ ਦੇ ਲਈ ਹੁੰਦਾ ਹੈ। ਦੂਜਾ ਇਮਤਿਹਾਨ TET 2 ਦਾ ਹੁੰਦਾ ਹੈ ਇਹ ਉਨ੍ਹਾਂ ਅਧਿਆਪਕਾਂ ਦੇ ਲਈ ਹੁੰਦਾ ਹੈ ਜਿਹੜੇ 6ਵੀਂ ਤੋਂ 12ਵੀਂ ਤੱਕ ਪੜਾਉਂਦੇ ਹਨ । ਦੋਵਾਂ ਇਮਤਿਹਾਨਾਂ ਵਿੱਚ ਫਰਕ ਹੁੰਦਾ ਹੈ TET 1 ਵਿੱਚ 150 ਨੰਬਰ ਦਾ ਇੱਕ ਹੀ ਪੇਪਰ ਹੁੰਦਾ ਹੈ ਜਦਕਿ TET 2 ਵਿੱਚ 2 ਸੈਂਟ ਹੁੰਦੇ ਹਨ । 1 ਸੈੱਟ ਵਿੱਚ 90 ਸਵਾਲ ਹੁੰਦੇ ਹਨ ਦੂਜੇ ਵਿੱਚ 60 ਹੁੰਦੇ ਹਨ । 90 ਸਵਾਲ ਪੰਜਾਬੀ,ਅੰਗਰੇਜੀ ਅਤੇ ਜਨਰਲ ਨਾਲੇਜ ਦੇ ਹੁੰਦੇ ਹਨ ਜਦਿਕ ਦੂਜੇ ਸੈੱਟ ਦੇ 60 ਨੰਬਰ ਦੇ ਸਵਾਲ ਵਿਸ਼ੇ ਵਿਸ਼ੇਸ਼ ਦੇ ਹੁੰਦੇ ਹਨ ਜਿਵੇਂ ਕਿਸੇ ਨੇ SST ਦਾ ਅਧਿਆਪਕ ਬਣਨਾ ਹੈ ਤਾਂ ਉਸ ਉਮੀਦਵਾਰ ਨੂੰ 60 ਸਵਾਲ SST ਦੇ ਹੀ ਪੁੱਛੇ ਜਾਣਗੇ ,ਕਿਸੇ ਤਰ੍ਹਾਂ ਅੰਗਰੇਜ਼ੀ ਜਾਂ ਹਿਸਾਬ ਦਾ ਅਧਿਆਪਕ ਬਣਨਾ ਹੈ ਤਾਂ ਉਸ ਨੂੰ ਦੂਜੇ ਸੈੱਟ ਵਿੱਚ ਉਸੇ ਵਿਸ਼ੇ ਨਾਲ ਜੁੜੇ ਸਵਾਲ ਹੀ ਆਉਣਗੇ । ਪਰ TET 1 ਅਤੇ TET 2 ਵਿੱਚ OBJECTIVE ਟਾਇਪ ਸਵਾਲ ਹੀ ਪੁੱਛੇ ਜਾਂਦੇ ਹਨ। 4 ਆਪਸ਼ਨ ਦਿੱਤੇ ਜਾਂਦੇ ਹਨ,ਇੱਕ ਸਹੀ ‘ਤੇ ਕਲਿੱਕ ਕਰਨਾ ਹੁੰਦਾ ਹੈ। ਪਾਸ ਹੋਣ ਦੇ ਲਈ ਉਮੀਦਵਾਰ ਨੂੰ 60 ਫੀਸਦੀ ਨੰਬਰ ਲਿਆਉਣਗੇ ਹੁੰਦੇ ਹਨ।

 

 

Exit mobile version