‘ਦ ਖ਼ਾਲਸ ਟੀਵੀ ਬਿਊਰੋ :- ਦੁਨੀਆਂ ਦਾ ਕੋਈ ਅਜਿਹਾ ਦੇਸ਼ ਨਹੀਂ ਹੈ, ਜਿਹੜਾ ਭੁੱਖ ਮਰੀ ਨਾਲ ਨਾ ਲੜ ਰਿਹਾ ਹੋਵੇ। ਇਸਨੂੰ ਗੰਭੀਰਤਾ ਨਾਲ ਦੇਖਦਿਆਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਸਪੇਸਐਕਸ ਦੇ ਸੰਸਥਾਪਕ ਅਤੇ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਆਪਣਾ ਮਾਸਟਰ ਪਲਾਨ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ 6 ਅਰਬ ਡਾਲਰ ਨਾਲ ਦੁਨੀਆ ਦੀ ਭੁੱਖ ਮਿਟ ਸਕਦੀ ਹੈ ਤਾਂ ਉਹ ਆਪਣੇ ਟੇਸਲਾ ਦਾ ਸਟਾਕ ਵੇਚਣ ਲਈ ਤਿਆਰ ਹਨ।
ਜਾਣਕਾਰੀ ਮੁਤਾਬਿਕ ਐਲੋਨ ਮਸਕ ਨੇ ਇਸੇ ਹਫਤੇ ਦੇ ਅਖੀਰ ਵਿੱਚ ਵਿਸ਼ਵਵਿਆਪੀ ਭੁੱਖ ਬਾਰੇ ਸੰਯੁਕਤ ਰਾਸ਼ਟਰ ਦੇ ਇੱਕ ਬਿਆਨ ਵਿੱਚ ਇਹ ਗੱਲ ਕਹੀ ਸੀ। ਰਾਸ਼ਟਰ ਵਰਲਡ ਫੂਡ ਪ੍ਰੋਗਰਾਮ ਦੇ ਨਿਰਦੇਸ਼ਕ ਡੇਵਿਡ ਬੀਸਲੇ ਨੇ ਕਿਹਾ ਸੀ ਕਿ ਮਸਕ ਜਾਂ ਅਰਬਪਤੀਆਂ ਦੀ 2 ਫੀਸਦ ਦੌਲਤ ਦਾ ਇਕ ਵਾਰ ਦਾ ਭੁਗਤਾਨ ਆਲਮੀ ਭੁੱਖ ਨੂੰ ਖਤਮ ਕਰ ਸਕਦਾ ਹੈ।
ਡੇਲੀਮੇਲ ਡਾਟ ਕਾਮ ਦੀ ਰਿਪੋਰਟ ਅਨੁਸਾਰ ਟੇਸਲਾ ਅਤੇ ਸਪੇਸਐਕਸ ਦੇ ਸੀਈਓਜ਼ ਨੇ ਕਿਹਾ ਹੈ ਕਿ ਵਰਲਡ ਫੂਡ ਪ੍ਰੋਗਰਾਮ ਨੂੰ ਜਨਤਕ ਤੌਰ ‘ਤੇ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਫੰਡਾਂ ਦੀ ਵਰਤੋਂ ਕਿਵੇਂ ਕਰ ਰਹੇ ਹਨ।
ਡੇਵਿਡ ਬੀਸਲੇ ਨੇ ਕਿਹਾ ਹੈ ਕਿ ਅਰਬਪਤੀਆਂ ਨੂੰ ਅਗਲਾ ਕਦਮ ਰੱਖਣ ਦੀ ਲੋੜ ਹੈ। 42 ਮਿਲੀਅਨ ਲੋਕਾਂ ਦੀ ਮਦਦ ਕਰਨ ਲਈ 6 ਬਿਲੀਅਨ ਡਾਲਰ ਦੀ ਲੋੜ ਹੈ ਤੇ ਜੇਕਰ ਅਸੀਂ ਉਨ੍ਹਾਂ ਤੱਕ ਪੁੱਜਦੇ ਨਾ ਹੋਏ ਤਾਂ ਉਹ ਮਰ ਜਾਣਗੇ। ਇਹ ਗੁੰਝਲਦਾਰ ਵੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਟੇਸਲਾ ਦੇ ਸੀਈਓ ਐਲੋਨ ਮਸਕ ਇੱਕ ਦਿਨ ਵਿੱਚ ਆਪਣੀ ਜਾਇਦਾਦ ਵਿੱਚ 10 ਬਿਲੀਅਨ ਡਾਲਰ ਦਾ ਵਾਧਾ ਕਰਕੇ 300 ਬਿਲੀਅਨ ਡਾਲਰ ਦੀ ਸੰਪਤੀ ਨੂੰ ਪਾਰ ਕਰਨ ਵਾਲੇ ਪਹਿਲੇ ਵਿਅਕਤੀ ਬਣੇ ਹਨ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੇ ਅਨੁਸਾਰ ਮਸਕ ਦੀ ਕੁੱਲ ਜਾਇਦਾਦ 302 ਬਿਲੀਅਨ ਡਾਲਰ ਹੈ। ਟੇਸਲਾ ਦੇ ਸ਼ੇਅਰ 10 ਬਿਲੀਅਨ ਡਾਲਰ ਤੋਂ ਬਾਅਦ ਵਧੇ ਹਨ ਤੇ ਇਲੈਕਟ੍ਰਿਕ ਕਾਰ ਫਰਮ ਨੇ ਆਪਣੇ 100,000 ਵਾਹਨ ਬਣਾਉਣ ਲਈ ਹਰਟਜ਼ ਕੰਪਨੀ ਨਾਲ ਇੱਕ ਵੱਡਾ ਸੌਦਾ ਕੀਤਾ ਹੈ।