India

ਜੰਮੂ-ਕਸ਼ਮੀਰ ਆਰਮਡ ਪੁਲਿਸ ਦੀ ਬੱਸ ’ਤੇ ਹਮਲੇ ’ਚ ਦੋ ਜਵਾਨ ਸ਼ਹੀਦ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅੱਤਵਾਦੀਆਂ ਨੇ ਕਸ਼ਮੀਰ ’ਚ ਜੰਮੂ-ਕਸ਼ਮੀਰ ਆਰਮਡ ਪੁਲਿਸ ਦੇ ਜਵਾਨਾਂ ਨੂੰ ਲਿਜਾ ਰਹੀ ਇਕ ਬੱਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਪੁਲਿਸ ਦੇ 14 ਜਵਾਨ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਸੀ। ਇਨ੍ਹਾਂ ਚਾਰ ਗੰਭੀਰ ਜ਼ਖ਼ਮੀਆਂ ’ਚੋਂ ਇਕ ਏਐੱਸਆਈ ਅਤੇ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਸ਼ਹੀਦ ਹੋ ਗਏ। ਜਾਣਕਾਰੀ ਅਨੁਸਾਰ, ਅੱਤਵਾਦੀਆਂ ਨੇ ਸ੍ਰੀਨਗਰ ਦੇ ਪੰਥਾਚੌਕ ਨੇੜੇ ਸਥਿਤ ਜ਼ੇਬਨ ’ਚ ਜਿਸ ਬੱਸ ’ਤੇ ਹਮਲਾ ਕੀਤਾ ਹੈ, ਉਸ ’ਚ ਜੰਮੂ-ਕਸ਼ਮੀਰ ਆਰਮਡ ਪੁਲਿਸ ਦੀ ਨੌਂਵੀਂ ਬਟਾਲੀਅਨ ਦੇ ਜਵਾਨ ਸਵਾਰ ਸਨ।

ਅੱਤਵਾਦੀਆਂ ਨੇ ਸੋਮਵਾਰ ਸ਼ਾਮ ਨੂੰ ਸ੍ਰੀਨਗਰ ਦੇ ਪੰਥਾਚੌਕ ਨਾਲ ਲੱਗਦੇ ਜ਼ੇਬਨ ’ਚ ਜੰਮੂ-ਕਸ਼ਮੀਰ ਆਰਮਡ ਪੁਲਿਸ ਦੀ ਬੱਸ ’ਤੇ ਅਚਾਨਕ ਹਮਲਾ ਕਰ ਦਿੱਤਾ।

ਹਮਲੇ ਤੋਂ ਪਹਿਲਾਂ ਪੁਲਿਸ ਦੇ ਜਵਾਨ ਸੰਭਲਦੇ, ਅੱਤਵਾਦੀ ਫਾਇਰਿੰਗ ਕਰਨ ਉਪਰੰਤ ਮੌਕੇ ਤੋਂ ਭੱਜਣ ’ਚ ਸਫਲ ਹੋ ਗਏ। ਇਸ ਹਮਲੇ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਪੁਲਿਸ ਨਾਲ ਪੂਰੇ ਖੇਤਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਰ ਵਾਹਨ ਦੀ ਸਖ਼ਤ ਤਲਾਸ਼ੀ ਲਈ ਜਾ ਰਹੀ ਹੈ।