ਮਨੀਪੁਰ ‘ਚ ਹਿੰਸਾ ਅਜੇ ਪੂਰੀ ਤਰ੍ਹਾਂ ਰੁਕੀ ਨਹੀਂ ਹੈ। ਇਨ੍ਹੀਂ ਦਿਨੀਂ ਜਿਰੀਬਾਮ ਜ਼ਿਲ੍ਹੇ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਮੁੱਖ ਮੰਤਰੀ ਐਨ ਬੀਰੇਨ ਸਿੰਘ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਵਾਲੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸੁਰੱਖਿਆ ਕਾਫਲਾ ਜੀਰੀਬਾਮ ਪਹੁੰਚਿਆ ਸੀ ਪਰ ਇੱਥੇ ਅੱਤਵਾਦੀਆਂ ਨੇ ਘਾਤ ਲਗਾ ਕੇ ਕਾਫਲੇ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਘੱਟੋ-ਘੱਟ ਦੋ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸੁਰੱਖਿਆ ਕਾਫਲੇ ‘ਤੇ ਗੋਲੀਬਾਰੀ ਹੋਈ। ਇਹ ਹਮਲਾ ਨੈਸ਼ਨਲ ਹਾਈਵੇਅ 53 ‘ਤੇ ਕੋਵਲੇਨੇ ਪਿੰਡ ਨੇੜੇ ਹੋਇਆ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸੁਰੱਖਿਆ ਬਲਾਂ ਦੇ ਗੱਡੀਆਂ ’ਤੇ ਕਈ ਗੋਲੀਆਂ ਚਲਾਈਆਂ ਗਈਆਂ, ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿਤਾ। ਅਧਿਕਾਰੀ ਨੇ ਦਸਿਆ ਕਿ ਕਾਫਲੇ ਦੀ ਇਕ ਗੱਡੀ ਦੇ ਡਰਾਈਵਰ ਦੇ ਸੱਜੇ ਮੋਢੇ ’ਤੇ ਗੋਲੀ ਲੱਗੀ ਹੈ ਅਤੇ ਉਸ ਨੂੰ ਇੰਫਾਲ ਦੇ ਇਕ ਹਸਪਤਾਲ ਲਿਜਾਇਆ ਗਿਆ ਹੈ।
#WATCH | Violence in Jiribam, Manipur | Imphal: Manipur CM N Biren Singh says, “It is very unfortunate and highly condemnable. It is an attack directly on the Chief Minister, means directly on the people of the state. So, State Government has to do something. So, I will take a… pic.twitter.com/sH5I9qYJhf
— ANI (@ANI) June 10, 2024
ਉਨ੍ਹਾਂ ਕਿਹਾ, ‘‘ਸੁਰੱਖਿਆ ਬਲ ਰਾਜ ਦੀ ਰਾਜਧਾਨੀ ਤੋਂ ਕਰੀਬ 36 ਕਿਲੋਮੀਟਰ ਦੂਰ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਹਨ ਅਤੇ ਬੰਦੂਕਧਾਰੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ।’’
ਇਕ ਅਧਿਕਾਰੀ ਨੇ ਕਿਹਾ, ‘‘ਮੁੱਖ ਮੰਤਰੀ ਬੀਰੇਨ ਸਿੰਘ ਅਜੇ ਦਿੱਲੀ ਤੋਂ ਇੰਫਾਲ ਨਹੀਂ ਪਹੁੰਚੇ ਹਨ। ਉਹ ਜ਼ਿਲ੍ਹੇ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਜਿਰੀਬਾਮ ਜਾਣ ਦੀ ਯੋਜਨਾ ਬਣਾ ਰਹੇ ਸਨ।’’ ਸ਼ੱਕੀ ਅਤਿਵਾਦੀਆਂ ਨੇ ਸਨਿਚਰਵਾਰ ਨੂੰ ਜਿਰੀਬਾਮ ’ਚ ਦੋ ਪੁਲਿਸ ਚੌਕੀਆਂ, ਜੰਗਲਾਤ ਵਿਭਾਗ ਦੇ ਇਕ ਦਫਤਰ ਅਤੇ ਕਰੀਬ 70 ਘਰਾਂ ਨੂੰ ਅੱਗ ਲਾ ਦਿਤੀ ਸੀ।