Punjab

ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ!

ਬਿਉਰੋ ਰਿਪੋਰਟ -ਲੰਬੇ ਸਮੇਂ ਅਸ਼ਾਤੀ ਤੋਂ ਬਾਅਦ ਸ਼ਾਤ ਹੋਏ ਪੰਜਾਬ ਨੂੰ ਇਕ ਵਾਰ ਧਮਾਕਿਆਂ ਦੇ ਨਾਲ ਦਹਿਲਾਇਆ ਜਾ ਸਕਦਾ ਹੈ। ਇਸ ਸਬੰਧੀ ਰਾਸ਼ਟਰੀ ਸੁਰੱਖਿਆ ਏਜੰਸੀ (NIA) ਨੇ ਪੰਜਾਬ ਪੁਲਿਸ ਨਾਲ ਇੱਕ ਰਿਪੋਰਟ ਸਾਂਝੀ ਕੀਤੀ ਹੈ। ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਨੂੰ ਅੱਤਵਾਦੀ ਹਮਲਿਆਂ ਨਾਲ ਭੜਕਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਵਿੱਚ ਪਹਿਲਾ ਨਿਸ਼ਾਨਾ ਪੰਜਾਬ ਦੇ ਪੁਲਿਸ ਥਾਣੇ ਹੋਣਗੇ। ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਰੀਬ ਪੰਜ ਥਾਣਿਆਂ ‘ਤੇ ਗ੍ਰਨੇਡ ਅਤੇ ਆਈਈਡੀ ਹਮਲੇ ਹੋ ਚੁੱਕੇ ਹਨ।

ਜਿਸ ਤੋਂ ਬਾਅਦ NIA ਪੰਜਾਬ ‘ਤੇ ਨਜ਼ਰ ਰੱਖ ਰਹੀ ਸੀ। ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖਾਲਿਸਤਾਨੀ ਅੱਤਵਾਦੀ 1984 ਵਿੱਚ ਵਰਤੇ ਗਏ ਡੈੱਡ ਡਰਾਪ ਮਾਡਲ ਦੀ ਤਰਜ਼ ‘ਤੇ ਹਮਲੇ ਕਰ ਰਹੇ ਹਨ। 1984 ਵਾਂਗ ਹੁਣ ਮੁੜ ਪੰਜਾਬ ਨੂੰ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਕੇਂਦਰੀ ਸੁਰੱਖਿਆ ਏਜੰਸੀਆਂ ਚੌਕਸ ਹਨ।

ਇਹ ਵੀ ਪੜ੍ਹੋ – ਲੁਧਿਆਣਾ ਦੇ ਬੱਸ ਨੇ ਦੋ ਸਾਲ ਦੀ ਬੱਚੀ ਨੂੰ ਦਰੜਿਆ, ਮੌਕੇ ‘ਤੇ ਹੋਈ ਮੌਤ