ਲੁਧਿਆਣਾ : ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ NIA ਦੀ ਕਾਰਵਾਈ ਤੋਂ ਡਰਿਆ ਹੋਇਆ ਹੈ। ਉਸ ਨੇ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਨਾਲ ਜੁੜੇ ਗੈਂਗਸਟਰਾਂ ਨੂੰ ਅਲਰਟ ਕੀਤਾ ਹੈ। ਅਰਸ਼ ਡੱਲਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਕਿਸੇ ਨੇ ਉਸ ਦੇ ਨਾਂ ‘ਤੇ ਫ਼ਰਜ਼ੀ ਆਈਡੀ ਬਣਾਈ ਹੈ। ਉਸ ਨੂੰ ਸ਼ੱਕ ਹੈ ਕਿ ਇਹ NIA ਨੇ ਇਹ ID ਨੇ ਬਣਾਈ ਹੈ, ਕਿਉਂਕਿ ਮਨਪ੍ਰੀਤ ਮਨੀਲਾ ਅਤੇ ਮਨਦੀਪ ਪੀਟਾ ਨੂੰ ਪੁਲਿਸ ਫੜ ਕੇ ਭਾਰਤ ਲੈ ਗਈ ਹੈ। ਉਸ ਨੇ ਕਿਹਾ ਕਿ ਮਨਪ੍ਰੀਤ ਤੋਂ ਉਸ ਬਾਰੇ ਜਾਣਕਾਰੀ ਲੈਣ ਲਈ ਇਹ ਆਈਡੀ ਬਣਾਈ ਗਈ ਹੈ, ਤਾਂ ਜੋ ਪਤਾ ਲੱਗ ਸਕੇ ਕਿ ਮੇਰੇ ਲਿੰਕ ਵਿਚ ਕੌਣ-ਕੌਣ ਹਨ | ? ਉਨ੍ਹਾਂ ਲਿਖਿਆ ਕਿ ਸਾਰੇ ਭਰਾਵਾਂ ਨੂੰ ਇਸ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ।
ਡੱਲਾ ਨੇ ਲਿਖਿਆ ਕਿ ਕੋਈ ਵੀ ਵੀਰ ਇਸ ID ਨੂੰ ਐਡ ਨਾ ਕਰੇ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕਿਸੇ ਵੀ ਭਰਾ ਨੂੰ ਕੋਈ ਨੁਕਸਾਨ ਹੋਵੇ। ਮੇਰੇ ਕੋਈ ਵੀ ਵੀਰ ਜਿਸ ਨੂੰ ਮੇਰੇ ਨਾਲ ਕੋਈ ਕੰਮ ਹੋਵੇ ਉਹ ਮੇਰੀ ਇਸ ID ਤੇ ਜੁੜ ਸਕਦਾ ਹੈ। ਮੈਂ ਨਹੀਂ ਚਾਹੁੰਦਾ ਕਿ ਉਸ ਫ਼ਰਜ਼ੀ ਆਈਡੀ ਕਾਰਨ ਕਿਸੇ ਦਾ ਨੁਕਸਾਨ ਹੋਵੇ। ਫੇਸਬੁੱਕ ‘ਤੇ ਮੇਰਾ ਇੱਕ ਹੀ ਖਾਤਾ ਹੈ। ਇਸ ਤੋਂ ਇਲਾਵਾ ਮੈਂ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਨਹੀਂ ਚਲਾਉਂਦਾ।
ਮਨਪ੍ਰੀਤ ਸਿੰਘ ਪੀਟਾ ਫਿਲੀਪੀਨਜ਼ ਵਿੱਚ ਰਹਿ ਰਿਹਾ ਸੀ, ਜਦਕਿ ਅਰਸ਼ਦੀਪ ਸਿੰਘ ਡੱਲਾ ਇਸ ਸਮੇਂ ਕੈਨੇਡਾ ਵਿੱਚ ਹੈ। ਐਨਆਈਏ ਦੀ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਨੇ ਅਰਸ਼ਦੀਪ ਡੱਲਾ ਨੂੰ ਕੁਝ ਸਮਾਂ ਪਹਿਲਾਂ ਪਾਦਰੀ ਦੇ ਕਤਲ ਦੇ ਦੋਸ਼ ਹੇਠ ਪੀ.ਓ. ਕਰਾਰ ਦਿੱਤਾ ਸੀ। NIA ਨੂੰ ਇਨਪੁੱਟ ਮਿਲਿਆ ਸੀ ਕਿ ਡੱਲਾ ਅਤੇ ਪੀਟਾ KTF ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭਾਰਤ ਵਿੱਚ ਲਗਾਤਾਰ ਨਵੇਂ ਕਾਡਰਾਂ ਦੀ ਭਰਤੀ ਕਰ ਰਹੇ ਹਨ।
ਗ੍ਰਹਿ ਮੰਤਰਾਲੇ ਅਨੁਸਾਰ ਅਰਸ਼ਦੀਪ ਸਿੰਘ ਡੱਲਾ ਕੌਮੀ ਜਾਂਚ ਏਜੰਸੀ ਵੱਲੋਂ ਦਰਜ ਕੀਤੇ ਜਾ ਰਹੇ ਵੱਖ-ਵੱਖ ਮਾਮਲਿਆਂ ਵਿੱਚ ਮੁਲਜ਼ਮ ਹੈ। ਇਸ ਵਿੱਚ ਭਾਰਤ ਦੇ ਪੰਜਾਬ ਰਾਜ ਵਿੱਚ ਟਾਰਗੈਟ ਕਾਲਿੰਗ, ਅੱਤਵਾਦੀ ਫੰਡਿੰਗ ਲਈ ਜਬਰੀ ਵਸੂਲੀ, ਕਤਲ ਦੀ ਕੋਸ਼ਿਸ਼, ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨਾ ਅਤੇ ਲੋਕਾਂ ਵਿੱਚ ਡਰ ਪੈਦਾ ਕਰਨਾ ਸ਼ਾਮਲ ਹੈ।
ਕੌਣ ਹੈ ਅਰਸ਼ ਡੱਲਾਂ
ਅਰਸ਼ ਡੱਲਾ ਮੁੱਖ ਤੌਰ ‘ਤੇ ਮੋਗਾ ਦਾ ਰਹਿਣ ਵਾਲਾ ਹੈ ਅਤੇ ਹੁਣ ਕੈਨੇਡਾ ਰਹਿੰਦਾ ਹੈ। ਅਰਸ਼ ਡੱਲਾ ਪਹਿਲਾਂ ਗੈਂਗਸਟਰ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਫਿਰ ਅੱਤਵਾਦੀ ਬਣ ਗਿਆ। ਅਜੋਕੇ ਸਮੇਂ ‘ਚ ਉਹ ਕਈ ਗੈਂਗਸਟਰ ਅਤੇ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਰਿਹਾ ਹੈ। ਉਸ ਦੇ ਖ਼ਿਲਾਫ਼ 2022 ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਅੱਤਵਾਦੀ ਗਤੀਵਿਧੀਆਂ ਤੋਂ ਇਲਾਵਾ ਕਤਲ, ਫਿਰੌਤੀ ਅਤੇ ਟਾਰਗੈਟ ਕਾਲਿੰਗ ਵਰਗੇ ਘਿਨਾਉਣੇ ਅਪਰਾਧਾਂ ਵਿਚ ਵੀ ਸ਼ਾਮਲ ਹਨ।
ਇੰਨਾ ਹੀ ਨਹੀਂ ਅਰਸ਼ਦੀਪ ਸਿੰਘ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਅਤੇ ਅੱਤਵਾਦੀ ਫੰਡਿੰਗ ਵਿੱਚ ਵੀ ਸ਼ਾਮਲ ਹੈ।