‘ਦ ਖ਼ਾਲਸ ਬਿਊਰੋ :- ਮਨੀਪੁਰ ਦੇ ਚੁਰਾਚੰਦਪੁਰ ਜ਼ਿਲ੍ਹੇ ਦੀ ਸਿੰਘਾਤ ਸਬ-ਡਿਵੀਜ਼ਨ ਵਿੱਚ ਇੱਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਮਨੀਪੁਰ ਵਿੱਚ ਅੱਤ ਵਾਦੀਆਂ ਨੇ ਅਸਾਮ ਰਾਈਫਲਜ਼ ਯੂਨਿਟ ਦੇ ਕਮਾਂਡਿੰਗ ਅਫ਼ਸਰ ਦੇ ਕਾਫ਼ਲੇ ‘ਤੇ ਹਮਲਾ ਕੀਤਾ। ਅਧਿਕਾਰੀ ਦੇ ਪਰਿਵਾਰਕ ਮੈਂਬਰ ਕਵਿੱਕ ਰਿਐਕਸ਼ਨ ਟੀਮ ਦੇ ਨਾਲ ਕਾਫਲੇ ਵਿੱਚ ਸਨ। ਭਾਰਤੀ ਫੌਜ ਨੇ ਕਿਹਾ, “ਇਸ ਹਮਲੇ ‘ਚ ਕਮਾਂਡਿੰਗ ਅਫਸਰ ਕਰਨਲ ਵਿਪਲਵ ਤ੍ਰਿਪਾਠੀ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਚਾਰ ਹੋਰ ਜਵਾਨ ਸ਼ਹੀਦ ਹੋ ਗਏ। ਇਸ ਅੱਤ ਵਾਦੀ ਹਮਲੇ ‘ਚ 7 ਲੋਕਾਂ ਦੀ ਜਾਨ ਚਲੀ ਗਈ। ਚੂਰਾਚੰਦਪੁਰ, ਮਣੀਪੁਰ ਵਿੱਚ ਹੋਏ ਹਮ ਲੇ ਵਿੱਚ ਚਾਰ ਹੋਰ ਸੈਨਿਕ ਜ਼ਖਮੀ ਹੋਏ ਹਨ।”
ਭਾਰਤੀ ਫੌਜ ਨੇ ਕਿਹਾ, “ਚੂਰਾਚੰਦਪੁਰ, ਮਣੀਪੁਰ ਵਿੱਚ ਅੱਤ ਵਾਦੀਆਂ ਨੇ ਪਹਿਲਾਂ 46 ਅਸਾਮ ਰਾਈਫਲਜ਼ ਦੇ ਕਮਾਂਡਿੰਗ ਅਫਸਰ ਕਰਨਲ ਵਿਪਲਵ ਤ੍ਰਿਪਾਠੀ ਦੇ ਕਾਫਲੇ ‘ਤੇ ਹਮਲਾ ਕਰਨ ਲਈ ਆਈਈਡੀ ਧਮਾਕਾ ਕੀਤਾ ਅਤੇ ਫਿਰ ਵਾਹਨਾਂ ‘ਤੇ ਗੋ ਲੀਬਾਰੀ ਕੀਤੀ। ਅਧਿਕਾਰੀ ਆਪਣੀ ਫਾਰਵਰਡ ਕੰਪਨੀ ਬੇਸ ਤੋਂ ਆਪਣੀ ਬਟਾਲੀਅਨ ਹੈੱਡਕੁਆਰਟਰ ਵੱਲ ਪਰਤ ਰਿਹਾ ਸੀ।”
ਰੱਖਿਆ ਮੰਤਰੀ ਨੇ ਘਟਨਾ ਦੀ ਕੀਤੀ ਨਿੰਦਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾ ‘ਤੇ ਟਵੀਟ ਕੀਤਾ ਅਤੇ ਕਿਹਾ ਕਿ “ਚੁਰਾਚੰਦਪੁਰ, ਮਣੀਪੁਰ ਵਿੱਚ ਅਸਾਮ ਰਾਈਫਲਜ਼ ਦੇ ਕਾਫਲੇ ‘ਤੇ ਕਾਇਰਤਾਪੂਰਨ ਹਮਲਾ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਰਾਸ਼ਟਰ ਨੇ CO 46 AR ਅਤੇ ਦੋ ਪਰਿਵਾਰਕ ਮੈਂਬਰਾਂ ਸਮੇਤ 5 ਬਹਾਦਰ ਸੈਨਿਕਾਂ ਨੂੰ ਗੁਆ ਦਿੱਤਾ ਹੈ। ਦੁਖੀ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ। ਦੋਸ਼ੀਆਂ ਨੂੰ ਜਲਦੀ ਹੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।