Punjab

ਸਕੂਲ ਜਾ ਰਹੇ ਲੜਕੇ ਦੀ ਸੜਕ ਹਾਦਸੇ ‘ਚ ਮੌਤ, ਮਾਪਿਆਂ ਦਾ ਇਕੱਲਾ ਸੀ ਸਹਾਰਾ

ਤਰਨ ਤਾਰਨ ਤੋਂ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਸੜਕ ਹਾਦਸੇ ਵਿੱਚ 17 ਸਾਲਾ ਲੜਕੇ ਦੀ ਮੌਤ ਹੋ ਗਈ। ਮ੍ਰਿਤਕ ਲੜਕੇ ਦੀ ਪਛਾਣ ਜਗਮੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਐਮਾ ਕਲਾਂ ਵਜੋਂ ਹੋਈ ਹੈ। ਜਗਮੀਤ ਸਿੰਘ 11ਵੀਂ ਜਮਾਤ ਦਾ ਵਿਦਿਆਰਥੀ ਸੀ, ਜੋ ਸਵੇਰੇ ਸਕੂਲ ਜਾਣ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ।

ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਜਦੋਂ ਜਗਮੀਤ ਸਿੰਘ ਸਵੇਰੇ ਆਪਣੇ ਮੋਟਰਸਾਈਕਲ ‘ਤੇ ਤਰਨ ਤਾਰਨ ਸਕੂਲ ਜਾ ਰਿਹਾ ਸੀ ਤਾਂ ਉਹ ਰਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਕਿਵੇਂ ਹੋਇਆ ਫਿਲਹਾਲ ਇਸ ਦੀ ਜਾਣਾਕਰੀ ਕਿਸੇ ਨੂੰ ਵੀ ਨਹੀਂ ਹੈ। ਸੜਕ ‘ਤੇ ਡਿੱਗਣ ਕਾਰਨ ਜਗਮੀਤ ਦੇ ਸਿਰ ਵਿੱਚ ਡੂੰਘੀ ਸੱਟ ਵੱਜਣ ਕਰਕੇ ਉਸ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਰ ਦਿੱਤਾ।

ਜਗਮੀਤ ਸਿੰਘ ਮਾਪਿਆਂ ਦਾ ਇਕੱਲਾ ਪੁੱਤਰ ਸੀ। ਪੁੱਤਰ ਦੀ ਲਾਸ਼ ਦੇਖ ਕੇ ਮਾਂ ਪਿਓ ਸੁੰਨ ਹੋ ਗਏ। ਉਹ ਆਪਣੇ ਮਰੇ ਹੋਏ ਪੁੱਤਰ ਦਾ ਕਦੀ ਹੱਥ ਅਤੇ ਕਦੀ ਪੈਰ ਚੁੰਮ ਰਹੇ ਹਨ। ਜਗਮੀਤ ਆਪਣੇ ਮਾਤਾ ਪਿਤਾ ਦਾ ਇੱਕੋ ਇੱਕ ਸਹਾਰਾ ਸੀ।

ਇਹ ਵੀ ਪੜ੍ਹੋ – ਸੀਨੀਅਰ ਨੇ ਬੇਇੱਜ਼ਤੀ ਕੀਤੀ ਤਾਂ ਕਾਂਸਟੇਬਲ ਬਣਿਆ IPS! ਨਤੀਜਾ ਵੇਖ ਹੁਣ ਸੀਨੀਅਰ ਦਾ ਹੋਇਆ ਇਹ ਹਾਲ