The Khalas Tv Blog India ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟ ਨੂੰ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਸੁਆਹ
India Punjab

ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟ ਨੂੰ ਲੱਗੀ ਭਿਆਨਕ ਅੱਗ, ਸਾਰਾ ਸਮਾਨ ਸੜ ਕੇ ਸੁਆਹ

‘ਦ ਖ਼ਾਲਸ ਬਿਊਰੋ :- ਸਿੰਘੂ ਬਾਰਡਰ ‘ਤੇ ਅੱਜ ਸਵੇਰੇ ਕਰੀਬ 10:15 ਵਜੇ ਇੱਕ ਗੈਸ ਸਿਲੰਡਰ ਫਟਣ ਕਾਰਨ ਕਿਸਾਨਾਂ ਦੇ ਇੱਕ ਟੈਂਟ ਨੂੰ ਅੱਗ ਲੱਗ ਗਈ ਹੈ। ਟੈਂਟ ਵਿੱਚ ਮੌਜੂਦ  ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਟੈਂਟ ਵਿੱਚ ਕੱਪੜਿਆਂ ਸਮੇਤ 5 ਫੋਨ, 20 ਗੱਦੇ, 20 ਕੁਰਸੀਆਂ, ਖਾਣ-ਪੀਣ ਦਾ ਸਾਰਾ ਸਮਾਨ ਸੜ ਗਿਆ। ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਟੈਂਟ ਵਿੱਚ 10 ਤੋਂ 12 ਲੋਕ ਮੌਜੂਦ ਸਨ। ਘਟਨਾ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। 10:45 ‘ਤੇ ਫਾਇਰ ਬ੍ਰਿਗੇਡ ਕੁੰਡਲੀ ਦੀ ਇੱਕ ਗੱਡੀ ਨੇ ਅੱਗ ‘ਤੇ ਕਾਬੂ ਪਾਇਆ।

ਸਥਾਨਕ ਕਿਸਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਟੈਂਟ ਨੂੰ ਅੱਗ ਲੱਗੀ, ਉਸ ਸਮੇਂ ਧੂੰਆਂ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਟੈਂਟ ‘ਚ ਮੌਜੂਦ ਲੋਕਾਂ ਨੂੰ ਟੈਂਟ ਦੇ ਪਿਛਲੇ ਪਾਸਿਉਂ ਨਿਕਲਣਾ ਪਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।

Exit mobile version