‘ਦ ਖਾਲਸ ਬਿਊਰੋ:ਅੰਮ੍ਰਿਤਸਰ ਸ਼ਹਿਰ ‘ਚ ਕਚਹਿਰੀ ਰੋਡ ‘ਤੇ ਸਥਿਤ ਹੋਟਲ ਪਨੂੰ ‘ਚ ਭਿਆਨਕ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ।ਦੇਰ ਰਾਤ ਲਗੀ ਇਸ ਭਿਆਨਕ ਅੱਗ ਕਾਰਨ ਹੋਟਲ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਕਾਫ਼ੀ ਮਸ਼ਕੱਤ ਤੋਂ ਬਾਅਦ ਇਸ ‘ਤੇ ਕਾਬੂ ਪਾਇਆ ਗਿਆ।ਰਾਹਤ ਵਾਲੀ ਖਬਰ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ।ਅੱਗ ਲੱਗਣ ਦੇ ਸਹੀ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਹੋਣ ਕਾਰਣ ਇਹ ਅੱਗ ਲੱਗੀ ਹੋ ਸਕਦੀ ਹੈ।