India

ਦਿੱਲੀ ‘ਚ ਸਵੇਰੇ- ਸਵੇਰੇ ਭਿਆਨਕ ਹਾਦਸਾ, ਡਿਵਾਈਡਰ ‘ਤੇ ਸੁੱਤੇ ਪਏ 5 ਲੋਕਾਂ ਨੂੰ ਟਰੱਕ ਨੇ ਦਰੜਿਆ, 3 ਦੀ ਮੌਤ

ਦਿੱਲੀ : ਉੱਤਰੀ ਪੂਰਬੀ ਦਿੱਲੀ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਸ਼ਾਮ 5.30 ਵਜੇ ਡਿਵਾਈਡਰ ‘ਤੇ ਸੁੱਤੇ ਪਏ ਪੰਜ ਵਿਅਕਤੀਆਂ ਨੂੰ ਇਕ ਟਰੱਕ ਨੇ ਕੁਚਲ ਦਿੱਤਾ। ਜਿਸ ਵਿੱਚ ਪੰਜੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਨੇ 3 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 5.30 ਵਜੇ ਵਾਪਰੇ ਇਸ ਹਾਦਸੇ ‘ਚ ਜ਼ਖ਼ਮੀ ਹੋਏ 5 ਲੋਕਾਂ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਦੋ ਨੂੰ ਗੰਭੀਰ ਹਾਲਤ ਵਿੱਚ ਜੀਟੀਬੀ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਸਾਰੇ ਪੰਜ ਲੋਕ ਬੇਘਰ ਸਨ। ਹਾਦਸੇ ਤੋਂ ਬਾਅਦ ਦੋਸ਼ੀ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇੱਕ ਮ੍ਰਿਤਕ ਦੀ ਪਛਾਣ ਜ਼ਾਕਿਰ ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਸਵੇਰੇ ਸ਼ਾਸਤਰੀ ਪਾਰਕ ਇਲਾਕੇ ‘ਚ ਵਾਪਰੇ ਹਾਦਸੇ ਸਬੰਧੀ ਪੀ.ਸੀ.ਆਰ. ਤੋਂ ਇਕ ਕਾਲ ਆਈ।

ਸੀਲਮਪੁਰ ਤੋਂ ਆ ਰਿਹਾ ਇਕ ਟਰੱਕ ਅਚਾਨਕ ਡਿਵਾਈਡਰ ‘ਤੇ ਚੜ੍ਹ ਗਿਆ ਅਤੇ ਫੁੱਟਪਾਥ ‘ਤੇ ਸੁੱਤੇ ਪਏ 5 ਲੋਕਾਂ ਨੂੰ ਕੁਚਲ ਦਿੱਤਾ। ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀਆਂ ਨੂੰ ਜੇਪੀਸੀ ਹਸਪਤਾਲ ਲਿਜਾਇਆ ਗਿਆ। ਮੁਲਜ਼ਮ ਡਰਾਈਵਰ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।