The Khalas Tv Blog India ਆਂਧਰਾ ਪ੍ਰਦੇਸ਼ ‘ਚ ਭਿਆਨਕ ਹਾਦਸਾ,10 ਮਜ਼ਦੂਰਾਂ ਦੀ ਦਰਦਨਾਕ ਮੌਤ
India

ਆਂਧਰਾ ਪ੍ਰਦੇਸ਼ ‘ਚ ਭਿਆਨਕ ਹਾਦਸਾ,10 ਮਜ਼ਦੂਰਾਂ ਦੀ ਦਰਦਨਾਕ ਮੌਤ

ਜਸਵੰਤ ਸਿੰਘ ਵੱਲੋਂ ਭੇਜੇ ਗਏ ਦਸਤਾਵੇਜ

‘ਦ ਖ਼ਾਲਸ ਬਿਊਰੋ:- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਹਿੰਦੁਸਤਾਨ ਸ਼ਿਪਯਾਰਡ ਕ੍ਰੇਨ ਹਾਦਸੇ ਵਿੱਚ 10 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ ਹੈ। ਅੱਜ ਹਿੰਦੁਸਤਾਨ ਸ਼ਿਪਯਾਰਡ ਵਿਚਲੀ ਕ੍ਰੇਨ ਅਚਾਨਕ ਟੁੱਟ ਕੇ ਹੇਠਾਂ ਡਿੱਗ ਗਈ ਅਤੇ ਕ੍ਰੇਨ ਦੇ ਹੇਠਾਂ ਦੱਬ ਕੇ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਇੱਕ ਮਜ਼ਦੂਰ ਜ਼ਖਮੀ ਹੋ ਗਿਆ ਹੈ ਜਿਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਭਾਰੀ ਕ੍ਰੇਨ ਨੇੜੇ ਕੁੱਲ 18 ਮਜ਼ਦੂਰ ਕੰਮ ਕਰ ਰਹੇ ਸੀ। ਮੰਤਰੀ ਅਵੰਤੀ ਸ੍ਰੀਨਿਵਾਸ ਨੇ ਅਧਿਕਾਰੀਆਂ ਨੂੰ ਘਟਨਾ ਦੇ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਪ੍ਰਭਾਵੀ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ। ਹਾਦਸੇ ਸਮੇਂ ਕ੍ਰੇਨ ਲੋਡਿੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹਾਦਸੇ ਮਗਰੋਂ ਦੂਜੇ ਮਜ਼ਦੂਰਾਂ ਨੂੰ ਮਲਬੇ ਹੇਠੋਂ ਕੱਢਿਆ ਜਾ ਰਿਹਾ ਹੈ।

Exit mobile version