ਹੁਸ਼ਿਆਰਪੁਰ : ਪੰਜਾਬ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਕਾਰਨ ਹਰ ਰੋਜ਼ ਕਿਤੇ ਨਾ ਕਿਸੇ ਸੜਕ ਹਾਦਸੇ ਵਾਪਰਦੇ ਹਨ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸੜਕ ਹਾਦਸੇ ਦੌਰਾਨ 3 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸ਼ਿਆਰਪੁਰ ਦੇ ਮੁਕੇਰੀਆ ਨਜ਼ਦੀਕ ਐਮਾ ਮਾਂਗਟ ਨੇੜੇ ਇਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿਚ 4 ਦੀ ਮੌਤ ਹੋ ਗਈ ਤੇ 10 ਦੇ ਕਰੀਬ ਜ਼ਖ਼ਮੀ ਹੋ ਗਏ।
ਇੰਜ ਵਾਪਰਿਆ ਹਾਦਸਾ
ਅੱਜ ਮੁਕੇਰੀਆ ‘ਚ ਸਵੇਰੇ 6 ਵਜੇ ਦੇ ਕਰੀਬ ਜਲੰਧਰ ਤੋਂ ਗੁਰਦਾਸਪੁਰ ਜਾ ਰਹੀ ਪੀਏਪੀ ਮੁਲਾਜ਼ਮਾਂ ਦੀ ਬੱਸ ਟਰਾਲੇ ਨਾਲ ਟਕਰਾ ਗਈ। ਇਸ ਵਿੱਚ ਪੁਲਿਸ ਬੱਸ ਵਿੱਚ ਸਫ਼ਰ ਕਰ ਰਹੀ ਇੱਕ ਮਹਿਲਾ ਮੁਲਾਜ਼ਮ ਸਮੇਤ ਤਿੰਨ ਜਵਾਨਾਂ ਦੀ ਮੌਤ ਹੋ ਗਈ। ਹਾਦਸੇ ‘ਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਸੂਚਨਾ ਤੋਂ ਬਾਅਦ ਇਲਾਕਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 30 ਤੋਂ ਵੱਧ ਪੁਲਿਸ ਮੁਲਾਜ਼ਮ ਸਵਾਰ ਸਨ।
ਜਾਣਕਾਰੀ ਅਨੁਸਾਰ ਪੀਏਪੀ ਜਲੰਧਰ ਤੋਂ ਪੁਲਿਸ ਮੁਲਾਜ਼ਮ ਗੁਰਦਾਸਪੁਰ ਜਾ ਰਹੇ ਸਨ। ਮੁਕੇਰੀਆਂ ਨੇੜੇ ਸੰਘਣੀ ਧੁੰਦ ਕਾਰਨ ਪੁਲਿਸ ਦੀ ਬੱਸ ਹਾਈਵੇਅ ’ਤੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 6:30 ਵਜੇ ਵਾਪਰਿਆ। ਘਟਨਾ ਵਾਲੀ ਥਾਂ ਨੇੜੇ ਸਥਿਤ ਧਾਰਮਿਕ ਸਥਾਨ ‘ਤੇ ਸੇਵਾ ਕਰ ਰਹੇ ਵਿਅਕਤੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਸ ‘ਚ ਸਵਾਰ ਕਰਮਚਾਰੀ ਉਸ ਕੋਲ ਆਏ ਅਤੇ ਘਟਨਾ ਬਾਰੇ ਦੱਸਿਆ ਅਤੇ ਇਸ ਤੋਂ ਬਾਅਦ ਸਥਾਨਕ ਲੋਕ ਮਦਦ ਲਈ ਆਏ।
ਚਸ਼ਮਦੀਦਾਂ ਮੁਤਾਬਕ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹਾਲਤ ਵਿੱਚ ਬੱਸ ਵਿੱਚ ਫਸੇ ਹੋਏ ਸਨ। ਲੋਕਾਂ ਦੀ ਮਦਦ ਨਾਲ ਉਸ ਨੂੰ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ 30 ਤੋਂ ਵੱਧ ਪੁਲਿਸ ਮੁਲਾਜ਼ਮ ਸਵਾਰ ਸਨ।