ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ‘ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਵਾਲ-ਵਾਲ ਬਚ ਗਏ। ਫ਼ਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਟਰੱਕ ਹਾਦਸੇ ਦਾ ਇਕ ਭਿਆਨਕ ਅਤੇ ਹੈਰਾਨੀਜਨਕ ਵੀਡੀਓ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਸ਼ਿਮਲਾ ਦੇ ਠੀਓਗ ਤੋਂ ਰੋਹੜੂ ਹਾਟਕੋਟੀ ਹਾਈਵੇ ‘ਤੇ ਵਾਪਰੀ ਹੈ । ਮੰਗਲਵਾਰ ਸ਼ਾਮ ਨੂੰ ਸੇਬਾਂ ਨਾਲ ਭਰਿਆ ਇੱਕ ਟਰਾਲਾ ਬੇਕਾਬੂ ਹੋ ਗਿਆ ਅਤੇ ਚਾਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਤੇਜ਼ ਰਫ਼ਤਾਰ ਟਰਾਲਾ ਵਾਹਨਾਂ ਨੂੰ ਟੱਕਰ ਮਾਰ ਕੇ ਸੜਕ ‘ਤੇ ਪਲਟ ਗਿਆ। ਇੱਕ ਕਾਰ ਟਰਾਲੇ ਦੇ ਹੇਠਾਂ ਦੱਬ ਗਈ, ਜਿਸ ਵਿੱਚ ਸਵਾਰ ਜੋੜੇ ਦੀ ਮੌਤ ਹੋ ਗਈ।
ਸੇਬਾਂ ਦੇ 600 ਪੇਟੀਆਂ ਨਾਲ ਭਰੀ ਇਹ ਟਰਾਲਾ ਨਾਰਕੰਡਾ ਤੋਂ ਰਾਜਗੜ੍ਹ-ਸੋਲਨ ਰਾਹੀਂ ਗੁਆਂਢੀ ਰਾਜਾਂ ਦੀਆਂ ਮੰਡੀਆਂ ਨੂੰ ਜਾ ਰਹੀ ਸੀ। ਇਸ ਦੌਰਾਨ ਟਰਾਲੇ ਨੇ ਛੈਲਾ ਕੈਂਚੀ ਤੋਂ ਮੁੜਨਾ ਸੀ ਪਰ ਇਹ ਸਾਂਝ-ਰਾਜਗੜ੍ਹ ਦੀ ਬਜਾਏ ਤੇਜ਼ ਰਫ਼ਤਾਰ ਨਾਲ ਛੈਲਾ ਬਾਜ਼ਾਰ ਵੱਲ ਜਾ ਕੇ ਪਲਟ ਗਿਆ। ਘਟਨਾ ਵਿੱਚ ਗੱਡੀ ਨੰਬਰ ਐਚਪੀ-30 0661 ਟਰਾਲੀ ਦੇ ਹੇਠਾਂ ਦੱਬ ਗਈ। ਇਸ ਨੂੰ ਜੇਸੀਬੀ ਅਤੇ ਐਲਐਨਟੀ ਦੀ ਮਦਦ ਨਾਲ ਟਰਾਲੀ ਦੇ ਹੇਠੋਂ ਬਾਹਰ ਕੱਢਿਆ ਗਿਆ ਅਤੇ ਇਸ ਵਿੱਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਟਰੱਕ ਦੀ ਲਪੇਟ ‘ਚ ਆਉਣ ਨਾਲ ਆਲਟੋ ਕਾਰ ਸਵਾਰ ਮੋਹਨ ਲਾਲ ਨੇਗੀ (52) ਅਤੇ ਉਸ ਦੀ ਪਤਨੀ ਆਸ਼ਾ ਨੇਗੀ ਦੀ ਮੌਤ ਹੋ ਗਈ। ਡੀਐਸਪੀ ਸਿਧਾਰਥ ਸ਼ਰਮਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟਰੱਕ ਨੇ ਇੱਕ ਤੋਂ ਬਾਅਦ ਇੱਕ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਹਾਦਸੇ ਦੀ ਇਹ ਵੀਡੀਓ ਕੈਮਰੇ ‘ਚ ਕੈਦ ਹੋ ਗਈ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਟਰਾਲਾ ਤੇਜ਼ ਰਫ਼ਤਾਰ ਨਾਲ ਜਾ ਰਹੀ ਹੈ ਅਤੇ ਇਸ ਦੌਰਾਨ ਕਿਸੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਪਲਟ ਜਾਂਦਾ ਹੈ ਅਤੇ ਦੂਜੇ ਵਾਹਨਾਂ ਨੂੰ ਵੀ ਟੱਕਰ ਮਾਰਦਾ ਹੈ। ਇਸ ਦੌਰਾਨ ਮੌਕੇ ‘ਤੇ ਹਫ਼ੜਾ-ਦਫ਼ੜੀ ਮੱਚ ਗਈ। । ਘਟਨਾ ਸਮੇਂ ਪੁਲਿਸ ਵੀ ਮੌਕੇ ‘ਤੇ ਮੌਜੂਦ ਸੀ। ਫ਼ਿਲਹਾਲ ਟਰਾਲੇ ਦੀ ਬ੍ਰੇਕ ਫੈਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਰ ਹਾਦਸੇ ਦੇ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।