ਪਹਾੜਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਪੰਜਾਬ ਵਿੱਚ ਸਾਰਾ ਦਿਨ ਠੰਢੀਆਂ ਹਵਾਵਾਂ ਦਾ ਦੌਰ ਜਾਰੀ ਰਿਹਾ। ਅੱਜ ਲਗਾਤਾਰ ਤੀਜੇ ਦਿਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਬੂੰਦਾਬਾਂਦੀ ਹੋਈ। ਪਰ ਮੌਸਮ ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਕਿ 4 ਮਈ ਤੱਕ ਮੌਸਮ ਹੁਣ ਬਿਲਕੁਲ ਸਾਫ ਹੈ, ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ।
ਉੱਧਰ ਲਗਾਤਾਰ ਤਿੰਨ ਦਿਨ ਮੀਂਹ ਅਤੇ ਤੇਜ਼ ਹਵਾਵਾਂ ਦੀ ਵਜ੍ਹਾ ਕਰਕੇ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਅੱਜ 5.8 ਡਿਗਰੀ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ। ਜਿਸ ਦਾ ਅਸਰ ਪੂਰੇ ਸੂਬੇ ਦੇ ਜ਼ਿਲ੍ਹਿਆਂ ‘ਤੇ ਨਜ਼ਰ ਆ ਰਿਹਾ ਹੈ। ਮੁਹਾਲੀ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 20 ਤੋਂ ਹੇਠਾਂ ਦਰਜ ਕੀਤਾ ਹੈ।
ਸਭ ਤੋਂ ਘੱਟ ਗੁਰਦਾਸਪੁਰ ਦਾ 13 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ ਜਦਕਿ ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਬਠਿੰਡਾ, ਲੁਧਿਆਣਾ, ਫਿਰੋਜ਼ਪੁਰ ਦਾ ਤਾਪਮਾਨ 14 ਤੋਂ 15 ਦੇ ਵਿਚਾਲੇ ਰਿਹਾ, ਬੀਤੇ ਦਿਨੀਂ ਇਹ 20 ਤੋਂ ਪਾਰ ਸੀ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ 18 ਡਿਗਰੀ ਦਰਜ ਕੀਤਾ ਗਿਆ ਹੈ।
ਉਧਰ ਹਰਿਆਣਾ ਵਿੱਚ ਵੀ 2.7 ਡਿਗਰੀ ਦੀ ਘੱਟੋ-ਘੱਟ ਤਾਪਮਾਨ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ। ਇਸ ਦੀ ਵਜ੍ਹਾ ਕਰਕੇ ਕਰਨਾਲ ਦਾ ਸਭ ਤੋਂ ਘੱਟ ਤਾਪਮਾਨ 16.6 ਡਿਗਰੀ ਦਰਜ ਕੀਤਾ ਗਿਆ ਹੈ। ਸਭ ਤੋਂ ਵੱਧ 23 ਡਿਗਰੀ ਭਿਵਾਨੀ ਦਾ ਤਾਪਮਾਨ ਹੈ।
ਹਿਮਾਚਲ ਵਿੱਚ ਵੀ ਪੱਛਮੀ ਗੜਬੜੀ ਦਾ ਅਸਰ ਅੱਜ ਵੀ ਨਜ਼ਰ ਆ ਰਿਹਾ ਹੈ। ਲਗਾਤਾਰ ਚਾਰ ਦਿਨ ਬਰਫ਼ਬਾਰੀ ਦੀ ਵਜ੍ਹਾ ਕਰਕੇ ਸ਼ਿਮਲਾ, ਮੰਡੀ ਵਿੱਚ ਸੇਬ ਦੀ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਸੇਬ ਦੇ ਪੱਤੇ ਝੜ ਗਏ ਹਨ। ਪਹਿਲੀ ਮਈ ਤੋਂ ਸੂਬੇ ਦਾ ਮੌਸਮ ਸਾਫ਼ ਰਹੇਗਾ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਪੰਜਾਬ ਦੇ ਮੌਸਮ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਮੀਂਹ ਤਾਂ ਨਹੀਂ ਹੋਇਆ ਪਰ ਤੇਜ਼ ਹਵਾਵਾਂ ਨੇ ਗਰਮੀ ਤੋਂ ਜ਼ਰੂਰ ਰਾਹਤ ਦਿੱਤੀ ਹੈ।
ਉੱਧਰ ਮੱਧ ਪ੍ਰਦੇਸ਼ ਵਿੱਚ ਅਪ੍ਰੈਲ ਮਹੀਨੇ ਵਿੱਚ 20 ਦਿਨ ਮੀਂਹ ਪਿਆ ਪਰ ਅਖੀਰਲੇ 2 ਦਿਨ ਤੇਜ਼ ਗਰਮੀ ਨੇ ਬੁਰਾ ਹਾਲ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ 1 ਹਫ਼ਤੇ ਤੱਕ ਮੌਸਮ ਇਸੇ ਤਰ੍ਹਾਂ ਰਹੇਗਾ। ਉੱਧਰ ਰਾਜਸਥਾਨ ਵਿੱਚ ਅੱਜ 6 ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ ਹੈ। ਅਗਲੇ 4 ਦਿਨ ਮੌਸਮ ਸਾਫ ਰਰੇਗਾ,ਮਈ ਦੇ ਮਹੀਨੇ ਵਿੱਚ ਵੀ ਤਾਪਮਾਨ ਕੰਟਰੋਲ ਵਿੱਚ ਰਹੇਗਾ।
ਤਾਜ਼ਾ ਖ਼ਬਰ – ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਪਤੰਜਲੀ ਦੇ 14 ਉਤਪਾਦਾਂ ਨੂੰ ਬਣਾਉਣ ਦਾ ਲਾਇਸੈਂਸ ਰੱਦ