‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ ਗੋਆ ਦੀ ਇੱਕ ਅਦਾਲਤ ਨੇ ਜਬਰ ਜਿਨਾਹ ਦੇ ਮਾਮਲੇ ਵਿਚ ਬਰੀ ਕਰ ਦਿੱਤਾ ਹੈ। ਤਰੁਣ ‘ਤੇ ਆਪਣੀ ਜੂਨੀਅਰ ਸਾਥੀ ਮਹਿਲਾ ਨਾਲ ਰੇਪ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਮਾਮਲੇ ਨਵੰਬਰ 2013 ਦਾ ਹੈ। ਜ਼ਿਕਰਯੋਗ ਹੈ ਕਿ ਤਰੁਣ ਤੇਜਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਈਪੀਸੀ ਦੀ ਧਾਰਾ 341 ਤਹਿਤ (ਗ਼ਲਤ ਤਰੀਕੇ ਨਾਲ ਕਾਬੂ ਕਰਨਾ) ਧਾਰਾ 342 ( ਗ਼ਲਤ ਤਰੀਕੇ ਨਾਲ ਬੰਦੀ ਬਣਾਉਣਾ), ਧਾਰਾ 354-ਏ ( ਕਿਸੇ ਔਰਤ ਨਾਲ ਜਿਣਸੀ ਦੁਰਵਿਹਾਰ ਅਤੇ ਕੁਆਰ ਭੰਗ ਕਰਨ ਦੀ ਕੋਸ਼ਿਸ਼) ਅਤੇ ਧਾਰਾ 376 (ਬਲਾਤਕਾਰ) ਲਾਈ ਗਈ ਸੀ। ਪੁਲਿਸ ਨੇ ਅਦਾਲਤ ਮੂਹਰੇ ਲਗਭਗ 3000 ਪੇਜਾਂ ਦੀ ਚਾਰਜਸ਼ੀਟ ਦਾਖਿਲ ਕੀਤੀ ਸੀ।
