The Khalas Tv Blog Punjab ਜਲੰਧਰ ਚੋਣ ‘ਚ ਆਪ ਦੀ ਖੇਡ ਵਿਗਾੜ ਸਕਦੇ ਟੀਚਰਜ਼ ਯੂਨੀਅਨ ਦੇ ਆਗੂ, ਸੰਘਰਸ਼ ਦਾ ਕੀਤਾ ਐਲਾਨ
Punjab

ਜਲੰਧਰ ਚੋਣ ‘ਚ ਆਪ ਦੀ ਖੇਡ ਵਿਗਾੜ ਸਕਦੇ ਟੀਚਰਜ਼ ਯੂਨੀਅਨ ਦੇ ਆਗੂ, ਸੰਘਰਸ਼ ਦਾ ਕੀਤਾ ਐਲਾਨ

ਸਿੱਖਿਆ ਪ੍ਰੋਵਾਈਡਰ ਟੀਚਰਜ਼ ਯੂਨੀਅਨ ਪੰਜਾਬ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਜਿਸ ਤਹਿਤ ਹੁਣ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਜਲੰਧਰ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ 30 ਜੂਨ ਨੂੰ ਜਲੰਧਰ ਉਪ ਚੋਣ ਲੜ ਰਹੇ ‘ਆਪ’ ਉਮੀਦਵਾਰ ਮਹਿੰਦਰ ਭਗਤ ਦੇ ਘਰ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ।

ਬਰਨਾਲਾ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ 8736 ਕੱਚੇ ਅਧਿਆਪਕਾਂ ਨੂੰ ਸਿਰਫ਼ ਕਾਗਜ਼ਾਂ, ਬੋਰਡਾਂ, ਬੈਨਰਾਂ ਅਤੇ ਭਾਸ਼ਣਾਂ ’ਤੇ ਰੈਗੂਲਰ ਕੀਤਾ ਹੈ, ਜਦੋਂ ਕਿ ਅਸਲ ਵਿੱਚ ਇੰਕਰੀਮੈਂਟ ਦਾ ਕੋਈ ਜ਼ਿਕਰ ਨਹੀਂ ਹੈ ਲਿਆ ਗਿਆ ਹੈ। ਕਿਉਂਕਿ ਰੈਗੂਲਰ ਅਧਿਆਪਕ ਸਾਰੀਆਂ ਸਹੂਲਤਾਂ (ਗਰੇਡ ਪੇ ਆਦਿ) ਤੋਂ ਵਾਂਝੇ ਰਹਿ ਗਏ ਹਨ। ਉਦੋਂ ਵੀ ਪਿੰਡ ਤਲਾਬ ਵਿਖੇ ਲੰਮੇ ਸੰਘਰਸ਼ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਜਥੇਬੰਦੀ ਨੂੰ ਬੁਲਾ ਕੇ ਵਾਅਦਾ ਕੀਤਾ ਸੀ ਕਿ ਤੁਸੀਂ ਸੰਘਰਸ਼ ਖ਼ਤਮ ਕਰੋ, ਮੈਂ ਪੂਰਾ ਕਰਾਂਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸਾਰੀਆਂ ਅਧੂਰੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਤੋਂ ਬਾਅਦ ਵੀ ਮੁੱਖ ਮੰਤਰੀ ਨੇ ਨਾ ਤਾਂ ਕੋਈ ਮੀਟਿੰਗ ਕੀਤੀ ਅਤੇ ਨਾ ਹੀ ਕੋਈ ਤਸੱਲੀਬਖਸ਼ ਹੱਲ ਲੱਭਿਆ।

ਇਹ ਵੀ ਪੜ੍ਹੋ –  ਖੰਨਾ ‘ਚ ਵਾਪਰਿਆ ਭਿਆਨਕ ਹਾਦਸਾ, ਇਕ ਪਰਿਵਾਰ ‘ਚ ਛਇਆ ਮਾਤਮ

 

Exit mobile version