ਬਿਉਰੋ ਰਿਪੋਰਟ – ਬੀਤੇ ਦਿਨ ਹੁਸ਼ਿਆਰਪੁਰ ਦੇ ਪਿੰਡ ਬੱਡੋ ਵਿਚ ਇਕ ਅਧਿਆਪਕ ਵੱਲੋਂ ਸਿੱਖ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਸੀ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ ਉਸ ਮਾਮਲੇ ਵਿਚ ਹੁਣ ਅਧਿਆਪਕਾ ਨੇ ਬੱਚੇ ਦੇ ਪਰਿਵਾਰ ਤੋਂ ਲਿਖਤੀ ਰੂਪ ਵਿੱਚ ਮੁਆਫੀ ਮੰਗ ਲਈ ਹੈ। ਜਦੋਂ ਇਹ ਮਾਮਲਾ ਪੰਜਾਬ ਦੇ ਸਿੱਖਿਆ ਵਿਭਾਗ ਕੋਲ ਪਹੁੰਚਿਆ ਤਾਂ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਬੱਚੇ ਦੇ ਮਾਤਾ-ਪਿਤਾ ਅਤੇ ਪੰਚਾਇਤ ਵਿਚਾਲੇ ਮਾਮਲੇ ਦਾ ਸਮਝੌਤਾ ਹੋ ਗਿਆ ਹੈ। ਮਹਿਲਾ ਅਧਿਆਪਕ ਨੇ ਪੰਚਾਇਤ ‘ਚ ਬੱਚੇ ਦੇ ਮਾਪਿਆਂ ਤੋਂ ਮੁਆਫੀ ਮੰਗੀ ਹੈ। ਮਾਫੀਨਾਮੇ ‘ਚ ਮਹਿਲਾ ਟੀਚਰ ਨੇ ਲਿਖਿਆ ਕਿ ਮੈਂ ਪੜ੍ਹਾਉਂਦੇ ਸਮੇਂ ਅਮਨਦੀਪ ਸਿੰਘ ਨਾਂ ਦੇ ਵਿਦਿਆਰਥੀ ਨੂੰ ਗਲਤ ਤਰੀਕੇ ਨਾਲ ਕੁੱਟਿਆ ਸੀ। ਮੈਂ ਇਸ ਲਈ ਮੁਆਫੀ ਮੰਗਦਾ ਹਾਂ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਹੀਂ ਕਰਾਂਗਾ। ਇਹ ਸਮਝੌਤਾ ਵਿਦਿਆਰਥੀ, ਉਸ ਦੇ ਦਾਦਾ ਸੰਤੋਖ ਸਿੰਘ ਅਤੇ ਬੱਦੋਂ ਪਿੰਡ ਦੀ ਪੰਚਾਇਤ ਦੀ ਹਾਜ਼ਰੀ ਵਿੱਚ ਹੋਇਆ।
ਇਹ ਵੀ ਪੜ੍ਹੋ – ਹਾਈ ਪਾਵਰ ਕਮੇਟੀ ਨੇ ਡੱਲੇਵਾਲ ਨਾਲ ਕੀਤੀ ਮੁਲਾਕਾਤ