India

ਅਧਿਆਪਕ ਨੇ ਪਹਿਲਾਂ ਕੁੱਟਿਆ,ਫਿਰ ਬੈਂਗਨ ਦੱਸ ਕੇ ਛਿਪਕਲੀ ਵਾਲਾ ਖਾਣਾ ਖਵਾਇਆ,ਫਿਰ ਹੋਇਆ ਇਹ ਅੰਜਾਮ

Bihar teacher beaten 200 children give lezard food

ਬਿਊਰੋ ਰਿਪੋਰਟ : ਸਰਕਾਰ ਵੱਲੋਂ ਸਕੂਲਾਂ ਵਿੱਚ ਮਿਡ-ਡੇ ਮੀਲ (Mid day meal) ਯੋਜਨਾ ਇਸ ਲਈ ਸ਼ੁਰੂ ਕੀਤੀ ਗਈ ਸੀ ਕਿ ਤਾਂਕਿ ਵਿਦਿਆਰਥੀ ਵੱਧ ਤੋਂ ਵੱਧ ਸਕੂਲ ਵਿੱਚ ਆਉਣ ਅਤੇ ਉਨ੍ਹਾਂ ਦੀ ਸਿਹਤ ਠੀਕ ਰਹੇ । ਪਰ ਲਗਾਤਾਰ ਕਈ ਵਾਰ ਅਜਿਹੇ ਮਾਮਲੇ ਆਏ ਹਨ ਜਦੋਂ ਮਿਡ-ਡੇ-ਮੀਲ ਦੀ ਕੁਆਲਿਟੀ ਨੂੰ ਲੈ ਕੇ ਸਵਾਲ ਉੱਠ ਦੇ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਦਿਆਰਥੀਆਂ ਵੱਲੋਂ ਮਿਡ-ਡੇ-ਮੀਲ ਵਿੱਚ ਛਿਪਕਲੀ ਮਿਲਣ ਦੀ ਸ਼ਿਕਾਇਤ ਕੀਤੀ ਤਾਂ ਅਧਿਆਪਕ ਨੇ ਵਿਦਿਆਰਥੀਆਂ ਨੂੰ ਕੁੱਟਿਆ । ਫਿਰ ਜ਼ਬਰਦਸਤੀ ਬੈਂਗਨ ਦੱਸ ਹੋਏ ਉਨ੍ਹਾਂ ਨੂੰ ਖਾਣਾ ਖਾਣ ਲਈ ਮਜ਼ਬੂਰ ਕੀਤਾ। ਜਿਸ ਦੀ ਵਜ੍ਹਾ ਕਰਕੇ 200 ਵਿਦਿਆਰਥੀਆਂ ਨੂੰ ਹਸਤਪਾਲ ਵਿੱਚ ਦਾਖਲ ਕਰਵਾਇਆ ਗਿਆ।

ਜ਼ਬਰਦਸਤੀ ਛਿਪਕਲੀ ਵਾਲਾ ਖਾਣਾ ਖਵਾਉਣ ਦੀ ਘਟਨਾ ਬਿਹਾਰ ਦੇ ਭਾਗਲਪੁਰ ਦੀ ਹੈ । 6ਵੀਂ ਕਲਾਸ ਦੀ ਸ਼ਿਵਾਨੀ ਨੇ ਦੱਸਿਆ ਕਿ ਆਯੂਸ਼ ਨਾਂ ਦੇ ਵਿਦਿਆਰਥੀ ਦੀ ਥਾਲੀ ਤੋਂ ਛਿਪਕਲੀ ਮਿਲੀ ਤਾਂ ਉਸ ਨੇ ਜ਼ੋਰ ਨਾਲ ਚੀਕ ਮਾਰੀ ਤਾਂ ਸਾਰੇ ਬੱਚੇ ਖਾਣਾ ਛੱਡ ਕੇ ਖੜੇ ਹੋ ਗਏ । ਇਸ ਦੀ ਜਾਣਕਾਰੀ ਅਧਿਆਪਕ ਚਿਤਰੰਜਨ ਨੂੰ ਦਿੱਤੀ ਤਾਂ ਉਹ ਥਾਲੀ ਵੇਖ ਕੇ ਕਹਿਣ ਲੱਗਿਆ ਕਿ ਇਹ ਛਿਪਕਲੀ ਨਹੀਂ ਹੈ ਬਲਕਿ ਬੈਂਗਨ ਹੈ। ਅਧਿਆਪਕ ਨੇ ਥਾਲੀ ਨਾਲ ਲੱਗੀ ਛਿਪਕਲੀ ਕੱਢ ਦਿੱਤੀ ਅਤੇ ਬੱਚਿਆਂ ਨੂੰ ਕਿਹਾ ਚੁੱਪਚਾਪ ਖਾਣਾ ਖਾਉ ਨਹੀਂ ਤਾਂ ਘਰ ਚੱਲੇ ਜਾਓ, ਜਦੋਂ ਬੱਚਿਆਂ ਨੇ ਅਜਿਹਾ ਨਹੀਂ ਕੀਤਾ ਤਾਂ ਉਸ ਨੇ ਬੱਚਿਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ । ਇਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। 200 ਦੇ ਕਰੀਬ ਬੱਚੇ ਬਿਮਾਰ ਹੋ ਗਏ । ਘਟਨਾ ਦੀ ਜਾਣਕਾਰੀ ਬੱਚਿਆਂ ਦੇ ਪਰਿਵਾਰਾਂ ਨੂੰ ਮਿਲਣੀ ਸ਼ੁਰੂ ਹੋ ਗਈ ਸਾਰੇ ਬੱਚਿਆਂ ਨੂੰ ਹਸਤਪਾਲ ਵਿੱਚ ਦਾਖਲ ਕਰਵਾਇਆ ਗਿਆ ।

ਪ੍ਰਿੰਸੀਪਲ ਦੀ ਇਸ ਹਰਕਤ ਦੀ ਜਾਣਕਾਰੀ ਜਦੋਂ ਸਿੱਖਿਆ ਵਿਭਾਗ ਨੂੰ ਮਿਲੀ ਤਾਂ ਉਨ੍ਹਾਂ ਨੇ ਜਾਂਚ ਦੇ ਨਿਰਦੇਸ਼ ਦਿੱਤੇ ਅਤੇ ਪ੍ਰਿੰਸੀਪਲ ਨੂੰ ਜਾਂਚ ਪੂਰੀ ਹੋਣ ਤੱਕ ਸਸਪੈਂਡ ਕਰ ਦਿੱਤਾ ਗਿਆ ਹੈ ਜਦਕਿ ਰਸੋਈਏ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲ ਵਿੱਚ ਮੌਜੂਦ ਅਧਿਆਪਕਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ ।