India

ਟੀਡੀਪੀ ਨਿਭਾਏਗੀ ਕਿੰਗ ਮੇਕਰ ਦੀ ਭੂਮੀਕਾ, 2018 ਵਿੱਚ ਵਿਗੜੇ ਸੀ ਭਾਜਪਾ ਨਾਲ ਰਿਸ਼ਤੇ

ਦੇਸ਼ ਵਿੱਚ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ। ਦੇਸ਼ ਨੇ ਆਪਣੀ 18ਵੀਂ ਲੋਕ ਸਭਾ ਚੁਣ ਲਈ ਹੈ। ਜਿਸ ਵਿੱਚ ਭਾਜਪਾ (BJP) ਵੱਡੀ ਪਾਰਟੀ ਬਣ ਕੇ ਉਭਰੀ ਹੈ। ਇਨ੍ਹਾਂ ਚੋਣਾਂ ਵਿੱਚ ਇੰਡੀਆ ਗਠਜੋੜ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਰ ਆਂਧਰਾ ਪ੍ਰਦੇਸ਼ (Andhra Pradesh) ਦੀ ਤੇਲਗੂ ਦੇਸ਼ਮ ਪਾਰਟੀ (TDP) NDA ਵਿੱਚ ਦੂਜੀ ਵੱਡੀ ਪਾਰਟੀ ਬਣ ਕੇ ਆਈ ਹੈ। ਤੇਲਗੂ ਦੇਸ਼ਮ ਪਾਰਟੀ ਨੇ ਆਂਧਰਾ ਪ੍ਰਦੇਸ਼ ਵਿੱਚ ਵਿਧਾਨ ਸਭਾ ਦੇ ਨਾਲ-ਨਾਲ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਆਂਧਰਾ ਪ੍ਰਦੇਸ਼ ਵਿੱਚ ਤੇਲਗੂ ਦੇਸ਼ਮ ਪਾਰਟੀ, ਭਾਜਪਾ ਅਤੇ ਜਨਸੇਵਾ ਪਾਰਟੀ ਦੇ ਗਠਜੋੜ ਨੇ ਵਿਧਾਨ ਸਭਾ ਦੀਆਂ 175 ਸੀਟਾਂ ਵਿੱਚੋਂ 164 ਸੀਟਾਂ ਜਿੱਤੀਆਂ ਹਨ। ਸੂਬੇ ਵਿੱਚ ਰਾਜ ਕਰ ਰਹੀ ਜਗਨਮੋਹਨ ਰੈਡੀ ਦੀ ਪਾਰਟੀ YSRCP ਸਿਰਫ 11 ਸੀਟਾਂ ਹੀ ਜਿੱਤ ਸਕੀ ਹੈ। ਇਸ ਦੇ ਨਾਲ ਹੀ ਤੇਲਗੂ ਦੇਸ਼ਮ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਵਿੱਚ 16 ਸੀਟਾਂ ਜਿੱਤੀਆਂ ਹਨ। ਤੇਲਗੂ ਦੇਸ਼ਮ ਪਾਰਟੀ ਇਸ ਸਮੇਂ ਕਿੰਗ ਮੇਕਰ ਦੀ ਭੂਮੀਕਾ ਵਿੱਚ ਹੈ।

2018 ਵਿੱਚ ਟੀਡੀਪੀ ਦੇ ਭਾਜਪਾ ਨਾਲ ਵਿਗੜੇ ਸੀ ਰਿਸ਼ਤੇ

2014 ਵਿੱਚ ਟੀਡੀਪੀ ਅਤੇ ਭਾਜਪਾ ਨੇ ਮਿਲ ਕੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ 2018 ਵਿੱਚ ਟੀਡੀਪੀ ਨੇ ਆਪਣੇ ਆਪ ਨੂੰ ਭਾਜਪਾ ਤੋਂ ਦੂਰ ਕਰ ਲਿਆ। ਇਸ ਤੋਂ ਬਾਅਦ ਪੀਐਮ ਮੋਦੀ ਅਤੇ ਨਾਇਡੂ ਵਿਚਾਲੇ ਵਿਰੋਧ ਇਸ ਹੱਦ ਤੱਕ ਵੱਧ ਗਿਆ ਕਿ ਪ੍ਰੋਟੋਕੋਲ ਦੇ ਮੁਤਾਬਕ ਜਦੋਂ ਉਹ ਆਂਧਰਾ ਪ੍ਰਦੇਸ਼ ਗਏ ਤਾਂ ਟੀਡੀਪੀ ਦਾ ਇੱਕ ਮੰਤਰੀ ਵੀ ਪ੍ਰਧਾਨ ਮੰਤਰੀ ਨੂੰ ਮਿਲਣ ਨਹੀਂ ਆਇਆ। ਇਸ ਤੋਂ ਬਾਅਦ ਭਾਜਪਾ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਲੀਡਰ ਇਕ ਦੂਜੇ ਤੇ ਨਿੱਜੀ ਹਮਲੇ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ ਸਨ।

6 ਸਾਲਾਂ ਬਾਅਦ 9 ਮਾਰਚ 2024 ਨੂੰ ਸਾਰੇ ਗੁੱਸੇ ਭੁਲਾ ਕੇ ਟੀਡੀਪੀ ਫਿਰ ਤੋਂ ਐਨਡੀਏ ਦਾ ਹਿੱਸਾ ਬਣ ਗਈ। ਆਂਧਰਾ ਪ੍ਰਦੇਸ਼ ਵਿਚ ਭਾਜਪਾ ਸੰਗਠਨਾਤਮਕ ਤੌਰ ‘ਤੇ ਬਹੁਤ ਕਮਜ਼ੋਰ ਹੈ। ਸੂਬੇ ਵਿੱਚ ਭਾਜਪਾ ਦਾ ਕੋਈ ਵੱਡਾ ਆਗੂ ਨਹੀਂ ਹੈ। ਇਸ ਦੇ ਬਾਵਜੂਦ ਨਾਇਡੂ ਦੇ ਭਾਜਪਾ ਛੱਡਣ ਪਿੱਛੇ ਨਿੱਜੀ ਕਾਰਨਾਂ ਨੂੰ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ –  ਅੰਮ੍ਰਿਤਪਾਲ ਸਿੰਘ ਦੀ ਸਭ ਤੋਂ ਵੱਡੀ ਜਿੱਤ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ‘ਚ ਹੱਲਚਲ ਵਧੀ! ਪਤਨੀ ਤੇ ਵਕੀਲ ਮਿਲਕੇ ਇਹ ਸੁਨੇਹਾ ਲੈਕੇ ਆਏ!