ਬਿਉਰੋ ਰਿਪੋਰਟ : ਅਕਸਰ ਕਿਹਾ ਜਾਂਦਾ ਹੈ ਕਿ ਜ਼ਰੂਰੀ ਨਹੀਂ ਜਿਹੜੀ ਚੀਜ਼ ਵੇਖਣ ਨੂੰ ਛੋਟੀ ਹੋਏ ਤਾਂ ਕਮਜ਼ੋਰ ਹੁੰਦੀ ਹੈ । ਇਸ ਨੂੰ ਸੱਚ ਕਰ ਵਿਖਾਇਆ ਹੈ ਨੈਨੋ ਅਤੇ ਥਾਰ ਦੀ ਇੱਕ ਤਸਵੀਰ ਨੇ । ਇਹ ਤਸਵੀਰ ਛੱਤੀਸਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ ਟਾਟਾ ਦੀ ਨੈਨੋ ਕਾਰ ਅਤੇ ਮਹਿੰਦਰਾ ਦੀ ਥਾਰ ਦੀ ਆਹਮੋ-ਸਾਹਮਣੇ ਟੱਕਰ ਹੁੰਦੀ ਹੈ ਤਾਂ ਮਹਿੰਦਰਾ ਪਲਟ ਜਾਂਦੀ ਹੈ ਜਦਕਿ ਨੈਨੋ ਸਿੱਧੀ ਖੜੀ ਰਹਿੰਦੀ ਹੈ ਅਤੇ ਉਸ ਨੂੰ ਜ਼ਿਆਦਾ ਨੁਕਸਾਨ ਵੀ ਨਹੀਂ ਹੁੰਦਾ । ਰਾਹਤ ਦੀ ਗੱਲ ਇਹ ਹੈ ਕਿ ਦੁਰਘਟਨਾ ਦੌਰਾਨ ਸਵਾਰ ਦੋਵੇ ਗੱਡੀਆਂ ਦੀਆਂ ਸਵਾਰੀਆਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ । ਪਰ ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕ ਮਜ਼ੇਦਾਰ ਕੁਮੈਂਟ ਕਰ ਰਹੇ ਹਨ ।
ਇਸ ਹਾਦਸੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਸੜਕ ‘ਤੇ ਮਹਿੰਦਾ ਥਾਰ ਪਲਟੀ ਹੋਈ ਵਿਖਾਈ ਦੇ ਰਹੀ ਹੈ । ਜਦਕਿ ਟਾਟਾ ਨੈਨੋ ਦੇ ਅੱਗੇ ਦੇ ਹਿੱਸੇ ਨੂੰ ਥੋੜ੍ਹਾ ਬਹੁਤ ਨੁਕਸਾਨ ਹੋਇਆ ਕਿਉਂਕਿ ਇਸ ਦਾ ਇੰਜਣ ਪਿੱਛੇ ਵਾਲੇ ਪਾਸੇ ਹੁੰਦਾ ਹੈ । ਹਾਦਸੇ ਤੋਂ ਬਾਅਦ ਸੜਕ ‘ਤੇ ਕਾਫੀ ਭੀੜ ਇਕੱਠੀ ਹੋ ਗਈ ਸੀ । ਲੋਕ ਤਸਵੀਰ ਨੂੰ ਵੇਖ ਕੇ ਟਾਟਾ ਦੀ ਮਜ਼ਬੂਤੀ ਦੀ ਤਾਰੀਫ ਕਰ ਰਹੇ ਹਨ ਜਦਕਿ ਮਹਿੰਦਰਾ ‘ਤੇ ਤੰਜ ਕੱਸ ਹੋਏ ਕਹਿ ਰਹੇ ਹਨ ਉੱਚੀ ਦੁਕਾਨ ਫਿੱਕੀ ਗੱਡੀ। ਕੁਝ ਲੋਕ ਹਾਸੇ-ਹਾਸੇ ਵਿੱਚ ਕਹਿ ਰਹੇ ਹਨ ਕਿ ਟਾਟਾ ਨੂੰ ਮੁੜ ਤੋਂ ਨੈਨੋ ਨੂੰ ਲਾਂਚ ਕਰਨਾ ਚਾਹੀਦਾ ਹੈ। ਕੁਝ ਕਹਿੰਦੇ ਹਨ ਕਿ ਰਤਨ ਟਾਟਾ ਨੇ ਛੋਟੇ ਪਰਿਵਾਰ ਨੂੰ ਸੋਚ ਕੇ ਨੈਨੋ ਲਾਂਚ ਕੀਤੀ ਸੀ ਪਰ ਇਹ ਤਾਂ ਡਬਲ ਫਾਇਦੇ ਦਾ ਸੌਦਾ ਸੀ । ਸਸਤੀ ਦੇ ਨਾਲ ਮਜ਼ਬੂਤੀ ਦੀ ਵੀ ਪੂਰੀ ਗਰੰਟੀ । ਹਾਲਾਂਕਿ ਅਸੀਂ ਇਹ ਬਿਲਕੁਲ ਦਾਅਵਾ ਨਹੀਂ ਕਰ ਰਹੇ ਹਾਂ ਕਿ ਮਜ਼ਬੂਤੀ ਪੱਖੋ ਮਹਿੰਦਰਾ ਕਮਜ਼ੋਰ ਗੱਡੀ ਹੈ । ਹੋ ਸਕਦਾ ਹੈ ਬੈਲੰਸ ਵਿਗੜ ਦੀ ਵਜ੍ਹਾ ਕਰਕੇ ਮਹਿੰਦਰਾ ਥਾਰ ਪਲਟ ਗਈ ਹੋਵੇ । ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰ ‘ਤੇ ਕੁਮੈਂਟ ਨੂੰ ਅਸੀਂ ਸਿਰਫ਼ ਆਪਣੀ ਸਟੋਰੀ ਵਿੱਚ ਜ਼ਾਹਿਰ ਕੀਤਾ ਹੈ ।
ਛੱਤੀਸਗੜ੍ਹ ਦੇ ਪਦਨਾਭਪੁਰ ਚੌਕੀ ਦੁਰਗ ਦੇ ਟੀਆਈ ਨੇ ਦੱਸਿਆ ਕਿ ਹਾਦਸਾ ਦੁਪਹਿਰ ਸਾਢੇ 12 ਵਜੇ ਪਮਨਾਪੁਰ ਮਿੰਨੀ ਸਟੇਡੀਅਨ ਦੇ ਨਜ਼ਦੀਕ ਹੋਇਆ । ਇਸ ਹਾਦਸੇ ਵਿੱਚ ਟਾਟਾ ਨੈਨੋ ਅਤੇ ਮਹਿੰਦਰਾ ਥਾਰ ਆਪਸ ਵਿੱਚ ਟਕਰਾਈ । ਜਿਸ ਦੇ ਬਾਅਦ ਥਾਰ ਪਲਟ ਗਈ । ਰਾਹਤ ਦੀ ਗੱਲ ਇਹ ਹੈ ਕਿ ਕਿਸੇ ਨੂੰ ਸੱਟ ਨਹੀਂ ਲੱਗੀ ਅਤੇ ਕੋਈ ਨੁਕਸਾਨ ਨਹੀਂ ਹੋਇਆ । ਦੋਵਾਂ ਗੱਡੀਆਂ ਦੇ ਮਾਲਿਕਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਨਹੀਂ ਕੀਤੀ ਗਈ ।