ਬਿਉਰੋ ਰਿਪੋਰਟ – ਟਾਟਾ ਸੰਨ ਦੇ ਚੇਅਰਮੈਨ (TATA SONS CHAIRMAN RATAN TATA) ਦੇ ਚੇਅਰਮੈਨ ਰਤਨ ਟਾਟਾ ਦੀ ਹਾਲਤ ਗੰਭੀਰ ਹੈ । ਨਿਊਜ਼ ਏਜੰਸੀ ਰਾਇਟਰ ਦੀ ਰਿਪੋਰਟ ਦੇ ਮੁਤਾਬਿਕ ਟਾਟਾ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ICU ਵਿੱਚ ਰੱਖਿਆ ਗਿਆ ਹੈ ।
ਪਹਿਲਾਂ 7 ਅਕਤੂਬਰ ਨੂੰ ਕੁਝ ਮੀਡੀਆ ਰਿਪੋਰਟ ਮੁਤਾਬਿਕ ਰਤਨ ਟਾਟਾ ਨੂੰ ਬ੍ਰੀਚ ਕੈਂਡੀ (Breach candy Hospital) ਹਸਪਤਾਲ ਦੇ ICU ਵਿੱਚ ਭਰਤੀ ਕੀਤਾ ਗਿਆ ਸੀ । ਉਨ੍ਹਾਂ ਦਾ ਬਲੱਡ ਪਰੈਸ਼ਰ(Blood Presure) ਕਾਫੀ ਘੱਟ ਹੋ ਗਿਆ ਸੀ । ਇਸ ਦੇ ਬਾਅਦ ਰਤਨ ਟਾਟਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰ ਦੱਸਿਆ ਸੀ ਕਿ ਮੈਂ ਠੀਕ ਹਾਂ ਜ਼ਿਆਦਾ ਉਮਰ ਦੀ ਵਜ੍ਹਾ ਕਰਕੇ ਰੂਟੀਨ ਚੈੱਕਅੱਪ ਲਈ ਹਸਪਤਾਲ ਦਾਖਲ ਹੋਇਆ ਹਾਂ,ਚਿੰਤਾ ਦੀ ਹੋਈ ਗੱਲ ਨਹੀਂ ਹੈ ।
28 ਦਸੰਬਰ 1937 ਨੂੰ ਜਨਮੇ ਰਤਨ ਟਾਟਾ ਗਰੁੱਪ ਦੇ ਸੰਸਥਾਪਕ ਜਮਸ਼ੇਦਜੀ ਟਾਟਾ ਦੇ ਪਰਪੋਤਰੇ ਹਨ । ਉਹ 1990 ਤੋਂ 2012 ਤੱਕ ਗਰੁੱਪ ਦੇ ਚੇਅਰਮੈਨ ਸਨ ਅਤੇ ਅਕਤੂਬਰ 2016 ਵਿੱਚ ਫਰਵਰੀ 2017 ਦੇ ਅੰਤਰਿਮ ਚੇਅਰਮੈਨ ਸੀ । ਰਤਨ ਟਾਟਾ ਗਰੁੱਪ ਦੇ ਚੈਰੀਟੇਬਲ ਟਰੱਸਟ ਦੇ ਮੁਖੀ ਵੀ ਹਨ ।
ਰਤਨ ਟਾਟਾ ਨੇ ਪਿਛਲੇ ਸਾਲ ਹੀ ਏਅਰ ਇੰਡੀਆ ਨੂੰ ਆਪਣੇ ਗਰੁੱਪ ਵਿੱਚ ਸ਼ਾਮਲ ਕੀਤਾ ਹੈ । ਵਿਦੇਸ਼ੀ ਕੰਪਨੀ ਫੋਰਡ ਦੀ ਲਗਜ਼ਰੀ ਕਾਰ ਲੈਂਡਰੋਵਰ(land rover) ਅਤੇ ਜਗੁਆਰ (jaguar car) ਨੂੰ ਵੀ ਉਨ੍ਹਾਂ ਨੇ ਆਪਣੀ ਕੰਪਨੀ ਵਿੱਚ ਸ਼ਾਮਲ ਕੀਤਾ ।
ਰਤਨ ਟਾਟਾ ਨਾਲ ਜੁੜੇ ਦਿਲਚਸਪ ਕਿਸੇ
ਰਤਨ ਟਾਟਾ ਨੂੰ 2000 ਵਿੱਚ ਪਦਮ ਭੂਸ਼ਣ ਅਤੇ 2008 ਵਿੱਚ ਪਦਮ ਵਿਭੂਸ਼ਣ ਦਿੱਤਾ ਗਿਆ,1998 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਕਾਰ ਉਦਯੋਗ ਵਿੱਚ ਕਦਮ ਰੱਖਿਆ ਅਤੇ ਟਾਟਾ ਇੰਡੀਕਾ (Tata indica) ਲਾਂਚ ਕੀਤੀ । ਪਰ ਉਨ੍ਹਾਂ ਨੂੰ ਕਾਫੀ ਘਾਟਾ ਹੋਇਆ । ਫਿਰ ਉਨ੍ਹਾਂ ਨੇ ਇਸ ਨੂੰ ਫੋਰਡ ਕੰਪਨੀ (ford) ਨੂੰ ਵੇਚਣ ਦੀ ਡੀਲ ਕੀਤੀ । ਫੋਰਡ ਕੰਪਨੀ ਦੇ ਚੇਅਰਮੈਨ ਨੇ ਰਤਨ ਟਾਟਾ ਨੂੰ ਤਾਨਾ ਮਾਰਿਆ ਕਿ ਜੇਕਰ ਤੁਹਾਨੂੰ ਕਾਰ ਦਾ ਤਜ਼ੁਰਬਾ ਨਹੀਂ ਸੀ ਤਾਂ ਇਸ ਵਿੱਚ ਨਹੀਂ ਆਉਣਾ ਚਾਹੀਦਾ ਸੀ ਮੈਂ ਇਸ ਨੂੰ ਖਰੀਦ ਕੇ ਤੁਹਾਡੇ ‘ਤੇ ਅਹਿਸਾਨ ਕਰਾਂਗਾ । ਰਤਨ ਟਾਟਾ ਨੇ ਇਸ ਨੂੰ ਅਪਮਾਨ ਵਾਂਗ ਲਿਆ ਅਤੇ ਡੀਲ ਕੈਂਸਲ ਕਰ ਦਿੱਤੀ ।
9 ਸਾਲ ਬਾਅਦ ਚੀਜ਼ਾ ਬਦਲ ਗਈਆਂ ਦੁਨੀਆ ਵਿੱਚ ਆਰਥਿਤ ਮੰਦੀ ਆਈ ਅਤੇ ਉਸੇ ਫੋਰਡ ਕੰਪਨੀ ਦੀ ਆਰਥਿਤ ਹਾਲਤ ਮਾੜੀ ਹੋ ਗਈ ਰਤਨ ਟਾਟਾ ਨੇ ਫੋਰਡ ਕੰਪਨੀ ਦੀ ਜੈਗਵਾਰ ਅਤੇ ਲੈਡ ਰੋਵਰ ਨੂੰ 19 ਹਜ਼ਾਰ ਕਰੋੜ ਵਿੱਚ ਖਰੀਦ ਲਿਆ ।
ਮੁੰਬਈ ਵਿੱਚ ਮੀਂਹ ਦੌਰਾਨ ਰਤਨ ਟਾਟਾ ਨੇ ਇੱਕ ਪਰਿਵਾਰ ਨੂੰ ਮੀਂਹ ਵਿੱਚ ਭਿੱਜ ਦੇ ਹੋਏ ਸਕੂਟਰ ‘ਤੇ ਜਾਂਦੇ ਹੋਏ ਵੇਖਿਆ ਤਾਂ ਰਤਨ ਟਾਟਾ ਦੇ ਦਿਮਾਗ ਵਿੱਚ ਨੈਨੋ ਦਾ ਖਿਆਲ ਆਇਆ ਅਤੇ 2008 ਵਿੱਚ 1 ਲੱਖ ਵਿੱਚ ਕਾਰ ਵੇਚੀ । ਇਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਸਸਤੀ ਕਾਰ ਸੀ 2020 ਵਿੱਚ ਇਸ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ।
ਰਤਨ ਟਾਟਾ ਨੇ ਵਿਆਹ ਨਹੀਂ ਕੀਤਾ ਪਰ ਉਨ੍ਹਾਂ ਨੂੰ ਚਾਰ ਵਾਰ ਪਿਆਰ ਹੋਇਆ,ਪਹਿਲੀ ਵਾਰ ਜਦੋਂ ਪਿਆਰ ਹੋਇਆ ਤਾਂ ਉਹ ਭਾਰਤ ਕਿਸੇ ਕੰਮ ਲਈ ਆਏ ਪਰ 1962 ਵਿੱਚ ਭਾਰਤ ਅਤੇ ਚੀਨ ਵਿੱਚ ਜੰਗ ਹੋਣ ਦੀ ਵਜ੍ਹਾ ਕਰਕੇ ਉਹ ਅਮਰੀਕਾ ਨਹੀਂ ਜਾ ਸਕੇ ਅਤੇ ਜਿਸ ਕੁੜੀ ਨਾਲ ਉਹ ਪਿਆਰ ਕਰਦੇ ਸਨ ਉਸ ਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ ।