Lifestyle Technology

585 ਕਿਮੀ ਤੱਕ ਦੀ ਰੇਂਜ ਨਾਲ ਲਾਂਚ ਹੋਈ Tata Curvv EV! 8.6 ਸੈਕਿੰਡ ’ਚ 0-100 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ, ਜਾਣੋ ਕੀਮਤ ਤੇ ਖ਼ਾਸੀਅਤ

ਬਿਉਰੋ ਰਿਪੋਰਟ: ਟਾਟਾ ਦੀ ਇਲੈਕਟ੍ਰਿਕ ਕਰਵ ਭਾਰਤ ਵਿੱਚ ਲਾਂਚ ਹੋ ਗਈ ਹੈ ਅਤੇ ਇਸ ਦੀਆਂ ਕੀਮਤਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਕਰਵ ਈਵੀ ਨੂੰ ਪੰਜ ਰੰਗਾਂ ਦੇ ਵਿਕਲਪਾਂ ਵਿੱਚ ਖਰੀਦਿਆ ਜਾ ਸਕਦਾ ਹੈ – ਪ੍ਰਿਸਟੀਨ ਵ੍ਹਾਈਟ, ਫਲੇਮ ਰੈੱਡ, ਏਮਪਾਵਰਡ ਵ੍ਹਾਈਟ, ਵਰਚੁਅਲ ਸਨਰਾਈਜ਼ ਅਤੇ ਪਿਊਰ ਗ੍ਰੇ। ਇਹ Acti.ev ਆਰਕੀਟੈਕਚਰ ’ਤੇ ਬਣਾਇਆ ਗਿਆ ਹੈ। ਇਲੈਕਟ੍ਰਿਕ SUV ’ਚ 18 ਇੰਚ ਦੇ ਅਲਾਏ ਵ੍ਹੀਲ ਦਿੱਤੇ ਗਏ ਹਨ। ਇਸ ਦੀ ਗਰਾਊਂਡ ਕਲੀਅਰੈਂਸ 190mm ਹੈ। ਇਸ ਦੇ ਨਾਲ ਹੀ, SUV ਵਿੱਚ 500 ਲੀਟਰ ਦੀ ਬੂਟ ਸਪੇਸ ਹੈ।

ਇਸ ਇਲੈਕਟ੍ਰਿਕ SUV ਵਿੱਚ 6 ਏਅਰਬੈਗ, ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ, ਲੈਵਲ 2 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ, ਲੇਨ ਕੀਪ ਅਸਿਸਟ, ਕਰੂਜ਼ ਕੰਟਰੋਲ, ਬਲਾਇੰਡ ਵ੍ਹੀਲ ਮਾਨੀਟਰ, ਫਰੰਟ ਪਾਰਕਿੰਗ ਸੈਂਸਰ, ਰੀਅਰ ਪਾਰਕਿੰਗ ਸੈਂਸਰ ਅਤੇ ਸਾਰੇ ਵ੍ਹੀਲ ਡਿਸਕ ਬ੍ਰੇਕ ਵਰਗੇ ਸੁਰੱਖਿਆ ਫੀਚਰਸ ਦਿੱਤੇ ਗਏ ਹਨ।

Tata Curvv EV ਦੇ ਸਪੈਸੀਫਿਕੇਸ਼ਨਸ

Tata Curve EV ਨੂੰ ਦੋ ਬੈਟਰੀ ਪੈਕ ਵਿਕਲਪਾਂ ਨਾਲ ਖਰੀਦਿਆ ਜਾ ਸਕਦਾ ਹੈ। ਪਹਿਲਾ 45kWh ਦਾ ਬੈਟਰੀ ਪੈਕ ਹੈ ਤੇ ਦੂਜਾ 55kWh ਦਾ ਬੈਟਰੀ ਪੈਕ ਹੈ। ਇਸ ਦਾ ਛੋਟਾ ਬੈਟਰੀ ਪੈਕ 502 ਕਿਲੋਮੀਟਰ ਤੱਕ ਦੀ ਰੇਂਜ ਦੇ ਸਕਦਾ ਹੈ। ਵੱਡਾ ਬੈਟਰੀ ਪੈਕ 585 ਕਿਲੋਮੀਟਰ ਤੱਕ ਦੀ ਰੇਂਜ ਦੇ ਸਕਦਾ ਹੈ। ਅਸਲ ਜੀਵਨ ਵਿੱਚ ਗਾਹਕ 400 ਤੋਂ 425 ਕਿਲੋਮੀਟਰ ਦੀ ਰੇਂਜ ਪ੍ਰਾਪਤ ਕਰ ਸਕਦੇ ਹਨ। ਇਹ ਇਲੈਕਟ੍ਰਿਕ ਕਾਰ ਸਿਰਫ 8.6 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਸਕਦੀ ਹੈ। ਜਦਕਿ ਇਸ ਦੀ ਟਾਪ ਸਪੀਡ 160kmph ਹੈ।

ਕਰਵ EV ਦੀ ਚਾਰਜਿੰਗ ਦਰ 1.2C ਹੈ, ਜਿਸ ਦੀ ਮਦਦ ਨਾਲ ਇਸ ਨੂੰ ਸਿਰਫ 15 ਮਿੰਟਾਂ ਦੀ ਚਾਰਜਿੰਗ ’ਚ 150 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ।

Tata Curvv ICE ਦੀਆਂ ਵਿਸ਼ੇਸ਼ਤਾਵਾਂ

ਟਾਟਾ ਕਰਵ ਤਿੰਨ ਇੰਜਣ ਵਿਕਲਪਾਂ ਵਿੱਚ ਆ ਰਹੀ ਹੈ। ਇਸ ’ਚ 1.2 ਲੀਟਰ, 3-ਸਿਲੰਡਰ TGDi Heparion ਟਰਬੋ ਪੈਟਰੋਲ ਇੰਜਣ ਹੈ, ਜੋ 123bhp ਦੀ ਪਾਵਰ ਅਤੇ 225Nm ਦਾ ਟਾਰਕ ਜਨਰੇਟ ਕਰਦਾ ਹੈ। ਦੂਜਾ 1.2 ਲੀਟਰ ਟਰਬੋ ਪੈਟਰੋਲ ਇੰਜਣ ਹੈ, ਜੋ 118bhp ਦੀ ਪਾਵਰ ਅਤੇ 170Nm ਦਾ ਟਾਰਕ ਜਨਰੇਟ ਕਰਦਾ ਹੈ। ਤੀਜਾ 1.5 ਲੀਟਰ ਡੀਜ਼ਲ ਇੰਜਣ ਹੈ, ਜੋ 113bhp ਦੀ ਪਾਵਰ ਅਤੇ 260Nm ਦਾ ਟਾਰਕ ਦਿੰਦਾ ਹੈ।

Curvv EV ਕੀਮਤ

Tata Curve EV ਦੀ ਸ਼ੁਰੂਆਤੀ ਕੀਮਤ 17.49 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦਕਿ ਇਸ ਦੇ ਟਾਪ ਵੇਰੀਐਂਟ ਦੀ ਕੀਮਤ 21.99 ਲੱਖ ਰੁਪਏ ਹੈ। ਇਹ ਕੀਮਤਾਂ ਐਕਸ-ਸ਼ੋਰੂਮ ਮੁਤਾਬਕ ਹਨ। ਕਰਵ ਦੇ ਪੈਟਰੋਲ/ਡੀਜ਼ਲ ਮਾਡਲਾਂ ਦੀ ਕੀਮਤ 2 ਸਤੰਬਰ ਨੂੰ ਐਲਾਨੀ ਜਾਵੇਗੀ।

Image